ਹਰਦਾਸਪੁਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਬਾਲ ਮੇਲੇ ਦਾ ਆਯੋਜਨ

  • By admin
  • November 17, 2021
  • 0
ਸਰਕਾਰੀ

ਫਗਵਾੜਾ 17 ਨਵੰਬਰ (ਹਰੀਸ਼ ਭੰਡਾਰੀ)- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਹਰਦਾਸਪੁਰ ਬਲਾਕ ਫਗਵਾੜਾ ਵਿਖੇ ਪ੍ਰੀ -ਪ੍ਰਾਇਮਰੀ ਜਮਾਤ ਦਾ ਬਾਲ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪ੍ਰੀ- ਪ੍ਰਾਇਮਰੀ ਦਾ ਇੱਕ ਬੱਚਾ ਵੀ ਦਾਖ਼ਲ ਕੀਤਾ ਗਿਆ ! ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਇਸ ਮੇਲੇ ਵਿੱਚ ਚਾਰ ਸਟਾਲ ਵੀ ਲਗਾਏ ਗਏ! ਜਾਣਕਾਰੀ ਦਿੰਦਿਆ ਹੈੱਡ ਟੀਚਰ ਮੈਡਮ ਗੁਰਵਿੰਦਰ ਕੌਰ ਨੇ ਦੱਸਿਆ ਕਿ ਬੱਚਿਆਂ ਦੀਆਂ ਗਤੀਵਿਧੀਆਂ ਬਾਰੇ ਮਾਪਿਆਂ ਨੂੰ ਜਾਣੂ ਕਰਵਾਉਣ ਲਈ ਇਹ ਸਟਾਲ ਲਗਾਏ ਗਏ ਤੇ ਬੱਚਿਆਂ ਨੇ ਗਤੀਵਿਧੀਆਂ ਕਰਕੇ ਵੀ ਦਿਖਾਈਆਂ ਅਤੇ ਮਾਪਿਆਂ ਨਾਲ ਮਿਊਜ਼ੀਕਲ ਚੇਅਰ ਗੇਮ ਵੀ ਖੇਡੀ ਗਈ ਤੇ ਛੋਟੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ !

ਸਰਕਾਰੀ

ਇਸ ਮੌਕੇ ਸਕੂਲ ਮੁਖੀ ਗੁਰਵਿੰਦਰ ਕੌਰ ਦੇ ਨਾਲ ਸਮੂੰਹ ਸਟਾਫ ਅਤੇ ਐਸ ਐਮ ਸੀ ਮੈਂਬਰ ਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ! ਇਸ ਮੌਕੇ ਪ੍ਰਾਇਮਰੀ ਜਮਾਤਾਂ ਦਾ ਰੰਗਦਾਰ ਫਰਨੀਚਰ ਅਤੇ ਖੇਡਾਂ ਦਾ ਸਾਮਾਨ ਦੇਖ ਕੇ ਮਾਪਿਆਂ ਨੂੰ ਬਹੁਤ ਖੁਸ਼ੀ ਮਿਲੀ ! ਸਕੂਲ ਦੇ ਮੁੱਖ ਅਧਿਆਪਕ ਗੁਰਵਿੰਦਰ ਕੌਰ ਜੋ ਕਿ ਸਟੇਟ ਅਵਾਰਡੀ ਹਨ,ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਾਲ ਪ੍ਰੀ -ਪ੍ਰਾਇਮਰੀ ਦਾ ਦਾਖ਼ਲਾ ਬਹੁਤ ਵਧਾਇਆ ਸੀ ਅਤੇ ਇਸ ਸਾਲ ਵੀ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਵੱਧ ਤੋਂ ਵੱਧ ਬੱਚੇ ਦਾਖਲ ਹੋਣ ਅਤੇ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕੇ!ਇਸ ਮੌਕੇ ਕੁਝ ਹੋਰ ਅਹਿਮ ਵਿਚਾਰਾਂ ਵੀ ਹੋਈਆਂ।

Leave a Reply

Your email address will not be published. Required fields are marked *