ਪਿੰਡ ਸਾਂਧਰਾਂ ਵਿਖੇ ਤਪ ਅਸਥਾਨ ਬਾਬਾ ਡੇਹਲੋ ਸ਼ਾਹ ਜੀ ਦਾ ਸਾਲਨਾ ਜੋੜ ਮੇਲਾ ਮਨਾਇਆ ਗਿਆ

  • By admin
  • October 26, 2022
  • 0
ਬਾਬਾ ਡੇਹਲੋ ਸ਼ਾਹ

ਸ਼ਾਮ ਚੁਰਾਸੀ 26 ਅਕਤੂਬਰ (ਕ੍ਰਿਸ਼ਨਾ)- ਸ਼ਾਮ ਚੁਰਾਸੀ ਤੋ ਪੰਜ ਕਿਲੋਮੀਟਰ ਦੂਰੀ ਤੇ ਪੈਂਦੇ ਪਿੰਡ ਸਾਂਧਰਾਂ ਵਿਖੇ ਤਪ ਅਸਥਾਨ ਬਾਬਾ ਡੇਹਲੋ ਸ਼ਾਹ ਜੀ ਦਾ ਬੱਧਣ ਗੋਤ ਜੇਠਰਿਆਂ ਦਾ ਸਾਲਨਾ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਨਿਸ਼ਾਨ ਸਾਹਿਬ ਚਡਾਉਣ ਉਪਰੰਤ ਸ਼ਰਧਾਲੂਆਂ ਵੱਲੋ ਰੱਖੇ ਗਏ ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੇ ਅਮ੍ਰਿਤ ਬਾਣੀ ਜੌ ਦੇ ਪਾਠ ਦੇ ਭੋਗ ਪਾਏ ਗਏ। ਭੋਗ ਪੈਣ ਤੋ ਬਾਅਦ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਧਾਰਮਿਕ ਪ੍ਰੋਗਰਾਮ ਦਾ ਆਗਾਜ਼ ਭਾਈ ਰਪਾਲ ਸਿੰਘ ਵਿਰਦੀ ਹੁਰਾਂ ਨੇ ਗੁਰਬਾਣੀ ਸ਼ਬਦਾ ਨਾਲ ਕੀਤਾ।

ਉਨਾਂ ਤੋਂ ਬਾਅਦ ਸੰਤ ਬਾਬਾ ਜੀਵਨ ਸਿੰਘ ਖਡੂਰ ਸਾਹਿਬ ਅਤੇ ਭਾਈ ਸਿੰਘ ਜੀ ਨਕੋਦਰ ਵਾਲੇ ਕੀਰਤਨੀ ਜੱਥਿਆ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸਵੇਰ ਤੋਂ ਹੀ ਦੂਰੋ ਦਰਾਡੇ ਤੋ ਆਈਆਂ ਸੰਗਤਾ ਦੀਆਂ ਲੰਬੀਆਂ ਕਤਾਰਾਂ ਲਗੀਆਂ। ਇਸ ਮੋਕੇ ਬਾਬਾ ਪ੍ਰਿਥੀ ਸਿੰਘ ਬਾਲੀ, ਨਵਦੀਪ, ਹਰਮੇਸ਼, ਬਲਜਿੰਦਰ ਸਿੰਘ, ਸ਼੍ਰੀ ਹਰਬੰਸ ਲਾਲ ਨੰਬਰਦਾਰ ਪੰਡੋਰੀ ਭਵਾ, ਸੁਖਦੀਪ ਸਿੰਘ, ਬਲਜੀਤ ਸਿੰਘ, ਬਾਬਾ ਸਾਬੀ, ਹਰਮੇਸ਼, ਸੁਖਵਿੰਦਰ ਸਿੰਘ, ਰਣਜੀਤ ਸਿੰਘ ਅਤੇ ਗਗਨ ਆਦਿ ਭਾਰੀ ਗਿਣਤੀ ਵਿਚ ਸੰਗਤਾ ਹਾਜ਼ਰ ਸਨ। ਇਸ ਮੋਕੇ ਤੇ ਐਚ.ਪੀ ਉਰਥ ਵੱਲੋਂ ਮੈਡੀਕਲ ਕੈਂਪ ਵੀ ਲਗਾਇਆ ਗਿਆ।ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ।

Leave a Reply

Your email address will not be published.