ਰਾਜਸਭਾ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕ ਭਲਾਈ ਦੇ ਖੇਤਰ ਵਿੱਚ ਖੁਲ੍ਹ ਕੇ ਅੱਗੇ ਆਉਣ ਲਈ ਸੰਧੂ ਪਰਿਵਾਰ ਨੂੰ ਦਿੱਤਾ ਆਸ਼ੀਰਵਾਦ

  • By admin
  • March 11, 2023
  • 0
ਸੰਤ ਬਲਬੀਰ ਸਿੰਘ

-ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਸੰਧੂ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਸਰਬਜੀਤ ਕੌਰ ਨੇ ਸੌਂਪਿਆ ਵਾਰਡ ਨੰਬਰ 4 ਅਤੇ 5 ਦੇ ਵਾਸੀਆਂ ਵਲੋਂ 550 ਦਸਤਖਤਾਂ ਵਾਲਾ ਮੰਗ ਪੱਤਰ

– ਸੰਤ ਸੀਚੇਵਾਲ ਨੇ ਲੋਕ ਭਲਾਈ ਦੇ ਸਾਂਝੇ ਕਾਰਜਾਂ ਲਈ ਹਰ ਸੰਭਵ ਮਦਦ ਅਤੇ ਮਾਰਗ ਦਰਸ਼ਨ ਦਾ ਦੁਆਇਆ ਭਰੋਸਾ

ਜਲੰਧਰ 11 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਸੰਸਾਰ ਪ੍ਰਸਿੱਧ ਵਾਤਾਵਰਣ ਪ੍ਰੇਮੀ, ਭਾਰਤ ਸਰਕਾਰ ਵਲੋਂ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਅਤੇ ਆਮ ਆਦਮੀ ਪਾਰਟੀ ਦੇ ਮੈਂਬਰ ਰਾਜਸਭਾ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਨੇ ਜਲੰਧਰ ਤੋਂ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਸੰਧੂ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਸਰਬਜੀਤ ਕੌਰ ਨੂੰ ਲੋਕ ਭਲਾਈ ਦੇ ਖੇਤਰ ਵਿੱਚ ਖੁਲ੍ਹ ਕੇ ਅੱਗੇ ਆਉਣ ਲਈ ਆਪਣਾ ਆਸ਼ੀਰਵਾਦ ਪ੍ਰਦਾਨ ਕੀਤਾ ਹੈ।

ਇਹ ਜਾਣਕਾਰੀ ਦਿੰਦੇ ਹੋਏ ਤਜਿੰਦਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜਲੰਧਰ ਦੇ ਰੇਰੂ-ਬੇਚਿੰਤ ਨਗਰ ਵਾਸੀ ਉਨ੍ਹਾਂ ਦੇ ਵੱਡੇ ਭੈਣ ਸਰਬਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਸੰਧੂ ਬੀਤੀ ਸ਼ਾਮ ਨੂੰ ਪਿੰਡ ਸੀਚੇਵਾਲ ਵਿਖੇ ਪੁੱਜੇ ਅਤੇ ਨਿਰਮਲ ਕੁਟੀਆ ਸੀਚੇਵਾਲ ਵਿਖੇ ਸੰਤ ਬਲਬੀਰ ਸਿੰਘ ਜੀ ਨਾਲ ਉਚੇਚੇ ਤੌਰ ਤੇ ਮੁਲਾਕਾਤ ਕੀਤੀ।

ਗੁਰਪ੍ਰੀਤ ਸਿੰਘ ਸੰਧੂ ਨੇ ਸੰਤ ਜੀ ਨੂੰ ਦੱਸਿਆ ਕਿ ਉਹ ਪੀੜਤਾਂ ਅਤੇ ਲੋੜਵੰਦਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਉਭਾਰਨ ਦਾ ਯਤਨ ਕਰਦੇ ਆ ਰਹੇ ਹਨ

ਇਸ ਮੌਕੇ ਗੁਰਪ੍ਰੀਤ ਸਿੰਘ ਸੰਧੂ ਨੇ ਸੰਤ ਜੀ ਨੂੰ ਦੱਸਿਆ ਕਿ ਉਹ ਕਿਸ ਤਰ੍ਹਾਂ ਆਪਣੇ 25 ਸਾਲਾਂ ਦੇ ਪੱਤਰਕਾਰੀ ਸਫ਼ਰ ਦੌਰਾਨ ਪੀੜਤਾਂ ਅਤੇ ਲੋੜਵੰਦਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਉਭਾਰਨ ਦਾ ਯਤਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਇਸ ਕਾਰਜ ਵਿੱਚ ਬੀਬੀ ਸਰਬਜੀਤ ਕੌਰ ਵੀ ਮੂਹਰੇ ਹੋ ਕੇ ਭੂਮਿਕਾ ਨਿਭਾਉਂਦੇ ਆ ਰਹੇ ਹਨ। ਪਰ ਸਿਆਸੀ ਪਾਰਟੀਆਂ ਦੀ ਨਿੱਜੀ ਹਿੱਤਾਂ ਵਸ ਆਪਸੀ ਖਿੱਚੋਤਾਣ ਨੂੰ ਦੇਖਦੇ ਹੋਏ ਸੰਧੂ ਪਰਿਵਾਰ ਕਿਸੇ ਸਿਆਸੀ ਧਿਰ ਵੱਲੋਂ ਅੱਗੇ ਆਉਣ ਤੋਂ ਬਚਦਾ ਆ ਰਿਹਾ ਹੈ।

ਪਰ ਸਿਆਸੀ ਪਾਰਟੀਆਂ ਦੇ ਨੁਮਾਇੰਦਿਆ ਵਿਚਾਲੇ ਆਪਸੀ ਸੰਪਰਕ ਅਤੇ ਤਾਲਮੇਲ ਦੀ ਕਮੀ ਕਾਰਨ ਰੇਰੂ ਅਤੇ ਆਸਪਾਸ ਵਾਰਡ ਨੰਬਰ 4 ਅਤੇ 5 ਦਾ ਖੇਤਰ ਸਾਫ ਸਫਾਈ, ਵਾਤਾਵਰਣ, ਸਿਹਤ, ਸਿੱਖਿਆ ਆਦਿ ਸਹੂਲਤਾਂ ਵਿੱਚ ਲਗਾਤਾਰ ਪੱਛੜਦਾ ਜਾਂਦਾ ਵੇਖ ਉਨ੍ਹਾਂ ਨੇ ਖੁਦ ਅੱਗੇ ਹੋ ਕੇ ਇਲਾਕਾ ਵਾਸੀਆਂ ਅਤੇ ਨੁਮਾਇੰਦਿਆ ਨੂੰ ਸਾਂਝੇ ਕਾਰਜਾਂ ਲਈ ਸਹਿਮਤ ਕਰਨ ਦੇ ਯਤਨ ਆਰੰਭ ਕੀਤੇ ਹਨ। ਇਸੇ ਕੋਸ਼ਿਸ਼ ਤਹਿਤ ਵਾਰਡ ਨੰਬਰ 4 ਦੇ ਖੇਤਰ ਵਿੱਚ ਪੰਜਾਬ ਸਰਕਾਰ ਦੀ ਸਕੀਮ ਤਹਿਤ ਮੁਹੱਲਾ ਕਲੀਨਿਕ ਢੁਕਵੀਂ ਥਾਂ ਖੁਲਵਾਉਣ ਵਾਸਤੇ ਵੱਡੀ ਗਿਣਤੀ ਵਾਰਡ ਵਾਸੀਆਂ ਨੇ ਸਹਿਮਤੀ ਪੱਤਰ ਉੱਪਰ ਆਪਣੇ ਦਸਤਖਤ ਕੀਤੇ ਹਨ।

ਕਰੀਬ 550 ਦਸਤਖਤ ਵਾਲਾ ਇੱਕ ਮੰਗ ਪੱਤਰ ਸੌਂਪਦੇ ਹੋਏ ਸੰਧੂ ਪਰਿਵਾਰ ਨੇ ਸੰਤ ਸੀਚੇਵਾਲ ਨੂੰ ਬੇਨਤੀ ਕੀਤੀ

ਤਜਿੰਦਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਕਰੀਬ 550 ਦਸਤਖਤ ਵਾਲਾ ਇੱਕ ਮੰਗ ਪੱਤਰ ਸੌਂਪਦੇ ਹੋਏ ਸੰਧੂ ਪਰਿਵਾਰ ਨੇ ਸੰਤ ਸੀਚੇਵਾਲ ਨੂੰ ਬੇਨਤੀ ਕੀਤੀ ਕਿ ਮੁਹੱਲਾ ਕਲੀਨਿਕ ਵਾਸਤੇ ਪੰਜਾਬ ਸਰਕਾਰ ਦੇ ਸੀਮਿਤ ਬਜਟ ਤੋਂ ਇਲਾਵਾ ਲੋੜੀਂਦੀ ਇਮਾਰਤ ਦੀ ਕਮੀ ਕਾਰਨ ਸਰਕਾਰੀ ਐਲੀਮੈਂਟਰੀ ਸਕੂਲ ਰੇਰੂ ਦੀ ਇਮਾਰਤ ਅੰਦਰ ਹੀ ਡਾਕਘਰ ਸਥਾਪਿਤ ਕੀਤੇ ਜਾਣ ਕਾਰਨ ਸਕੂਲ ਨੂੰ ਅੱਪਗਰੇਡ ਕਰਨ ਵਿੱਚ ਵੀ ਵੱਡੀ ਦਿੱਕਤ ਆ ਰਹੀ ਹੈ।

ਰੇਰੂ ਸਕੂਲ ਦੇ ਨਜ਼ਦੀਕ ਹੀ ਇੱਕ ਸਾਂਝੀ ਥਾਂ ਮੌਜੂਦ ਤਾਂ ਹੈ ਪਰ ਉਸ ਵਿੱਚ ਮੌਜੂਦ ਇਮਾਰਤ ਕਾਫ਼ੀ ਖਸਤਾ ਹਾਲਤ ਵਿੱਚ ਹੈ ਜਿਸ ਕਾਰਨ ਇਲਾਕਾ ਵਾਸੀ ਨੌਜਵਾਨ ਵੀ ਮੌਜੂਦ ਹੈਲਥ ਕਲੱਬ ਦਾ ਲਾਭ ਸਹੀ ਢੰਗ ਨਾਲ ਨਹੀਂ ਲੈ ਪਾ ਰਹੇ। ਇਸ ਲਈ ਉਪਰੋਕਤ ਪ੍ਰਾਜੈਕਟਾਂ ਨੂੰ ਇਨ੍ਹਾਂ ਦੇਖਦੇ ਹੋਏ ਨਵੀਂ ਇਮਾਰਤ ਦੀ ਉਸਾਰੀ ਲਈ ਲੋੜੀਂਦੇ ਫੰਡ ਦੀ ਬੇਹੱਦ ਜਰੂਰਤ ਹੈ ਤਾਂ ਜੋ ਇਲਾਕਾ ਵਾਸੀਆਂ ਦੀ ਸਿਹਤ, ਸਿੱਖਿਆ ਅਤੇ ਹੋਰ ਭਾਈਚਾਰਕਤਾ ਸਰਗਰਮੀਆਂ ਨੂੰ ਯਕੀਨੀ ਬਣਾਇਆ ਜਾ ਸਕੇ।

ਇਸ ਉੱਤੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸੰਧੂ ਪਰਿਵਾਰ ਦੇ ਲੋਕਹਿਤੈਸ਼ੀ ਸੋਚ ਦੀ ਸ਼ਾਲਾਘਾ ਕਰਦੇ ਹੋਏ ਉਨ੍ਹਾਂ ਨੂੰ ਸਮਾਜ ਭਲਾਈ ਕਾਰਜਾਂ ਵਿੱਚ ਅੱਗੇ ਵਧਕੇ ਸਰਗਰਮ ਹੋਣ ਲਈ ਆਸ਼ੀਰਵਾਦ ਪ੍ਰਦਾਨ ਕੀਤਾ ਅਤੇ ਦੱਸਿਆ ਕਿ ਸਾਂਝੇ ਅਤੇ ਸਰਕਾਰੀ ਸਕੀਮਾਂ ਨਾਲ ਜੁੜੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਮੌਜੂਦਾ ਸਰਕਾਰ ਦੀ ਪਾਰਟੀ ਨਾਲ ਸਬੰਧਤ ਇਲਾਕੇ ਦੇ ਮੋਹਤਬਰ ਆਗੂਆਂ ਦਾ ਸਹਿਯੋਗ ਬੇਹੱਦ ਲਾਜਮੀ ਹੁੰਦਾ ਹੈ।

ਗੁਰਪ੍ਰੀਤ ਸਿੰਘ ਸੰਧੂ ਨੇ ਸੰਤ ਜੀ ਨੂੰ ਦੱਸਿਆ ਕਿ ਉਹ ਬਾਕਾਇਦਾ ਸ਼੍ਰੀ ਦਿਨੇਸ਼ ਢੱਲ ਦੇ ਸੰਪਰਕ ਵਿੱਚ ਹਨ

ਜਿਸ ਉੱਪਰ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਸੰਤ ਸੀਚੇਵਾਲ ਜੀ ਨੇ ਉਨ੍ਹਾਂ ਨੂੰ ਸਮਾਜ ਸੇਵਾ ਅਤੇ ਵਾਤਾਵਰਣ ਦੀ ਸੰਭਾਲ ਦੇ ਖੇਤਰ ਵਿੱਚ ਅੱਗੇ ਵਧਕੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਹੋਏ ਆਪਣੇ ਵਲੋਂ ਵੀ ਹਰ ਸੰਭਵ ਸਹਿਯੋਗ ਦਾ ਭਰੋਸਾ ਦੁਆਇਆ ਅਤੇ ਮੰਗ ਪੱਤਰ ਅਨੁਸਾਰ ਵੱਡੀ ਗਿਣਤੀ ਇਲਾਕਾ ਵਾਸੀਆਂ ਦੀ ਮੰਗ ਨੂੰ ਪੂਰੀ ਕਰਨ ਲਈ ਅਪ੍ਰੈਲ ਮਹੀਨੇ ਵਿੱਚ ਨਵੇਂ ਸੈਸ਼ਨ ਦੌਰਾਨ ਰਾਜਸਭਾ ਮੈਂਬਰਾਂ ਲਈ ਅਲਾਟ ਹੋਣ ਵਾਲੇ ਫੰਡਜ ਵਿੱਚੋਂ ਨਵੀਂ ਇਮਾਰਤ ਦੀ ਉਸਾਰੀ ਲਈ ਫੰਡ ਜਾਰੀ ਕਰਨ ਦਾ ਭਰੋਸਾ ਦੁਆਇਆ।

Leave a Reply

Your email address will not be published. Required fields are marked *