ਜਲੰਧਰ ਵਿਚ ਮਿਲਿਆ ਨਸ਼ੀਲੇ ਕੈਪਸੂਲਾਂ ਦਾ ਜ਼ਖੀਰਾ

  • By admin
  • July 12, 2022
  • 0
ਕੈਪਸੂਲਾਂ

ਜਲੰਧਰ 12 ਜੁਲਾਈ (ਜਸਵਿੰਦਰ ਸਿੰਘ ਆਜ਼ਾਦ)- ਆਏ ਦਿਨ ਜਿੱਥੇ ਸਰਕਾਰਾਂ ਨਸ਼ੇ ਵਿਰੁੱਧ ਕੁਝ ਨਾ ਕੁਝ ਗ੍ਰਿਫ਼ਤਾਰੀਆਂ ਕਰ ਰਹੀ ਹੈ, ਉਥੇ ਹੀ ਨਸ਼ੇ ਦੇ ਸੌਦਾਗਰ ਇਸ ਕੰਮ ਤੋਂ ਬਾਜ਼ ਨਹੀਂ ਆ ਰਹੇ ਹਨ। ਇਸ ਦੀ ਮਿਸਾਲ ਅੱਜ ਜਲੰਧਰ ਦੇ ਮਿੱਠਾਪੁਰ ਵਿਚ ਨਸ਼ੀਲੇ ਕੈਪਸੂਲਾਂ ਦਾ ਜ਼ਖ਼ੀਰਾ ਕੂੜੇ ਦੇ ਡੰਪ ਵਿਚ ਪਿਆ ਮਿਲਿਆ ਜਿਸ ਵਿੱਚੋਂ ਕੈਪਸੂਲ ਕੱਢੇ ਗਏ ਸਨ ਅਤੇ ਪੱਤੇ ਬਾਹਰ ਸੁੱਟੇ ਗਏ ਸਨ।

ਕੈਪਸੂਲਾਂ

ਇਸ ਸਬੰਧ ਵਿਚ ਜਦੋਂ ਪੁਲਸ ਦਰਪਣ ਟੀਮ ਦੀ ਨਜ਼ਰ ਇਸ ਵੱਲ ਪਈ ਤਾਂ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਦੌਰਾਨ ਜਲੰਧਰ ਦੇ ਕਮਿਸ਼ਨਰ ਵੱਲੋਂ ਥਾਣਾ ਸੱਤ ਦੇ ਐਸਐਚਓ ਨੂੰ ਮੌਕੇ ਤੇ ਭੇਜ ਅਗਲੇਰੀ ਕਾਰਵਾਈ ਕਰਨ ਲਈ ਕਿਹਾ ਗਿਆ। ਇਸ ਦੌਰਾਨ ਥਾਣਾ ਸੱਤ ਦੇ ਐਸਐਚਓ ਨੇ ਵੈਰੀਫਾਈ ਕਰਨ ਦੀ ਗੱਲ ਕਹੀ ਅਤੇ ਜੋ ਵੀ ਜ਼ਿੰਮੇਵਾਰ ਹੋਇਆ ਉਸ ਤੇ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *