ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਜਲੰਧਰ ਜ਼ੋਨ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ

  • By admin
  • October 17, 2022
  • 0
ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ

ਸੀਨੀਅਰ ਜਰਨਲਿਸਟ ਪਰਮਜੀਤ ਸਿੰਘ ਜਰਨਲ ਸਕੱਤਰ ਅਤੇ ਯੋਗੇਸ਼ ਸੂਰੀ ਨੂੰ ਬਣੇ ਚੀਫ਼ ਅਡਵਾਈਜ਼ਰ

ਜਲੰਧਰ 17 ਅਕਤੂਬਰ (ਬਿਊਰੋ)- ਪੰਜਾਬ ਭਰ ਦੇ ਸਮੂਹ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਲਈ ਲੰਬੇ ਸਮੇ ਤੋਂ ਸੰਘਰਸ਼ ਕਰਦੀ ਆ ਰਹੀ ਪੱਤਰਕਾਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸਰਦਾਰ ਜਸਬੀਰ ਸਿੰਘ ਪੱਟੀ ਸੀਨੀਅਰ ਜਰਨਲਿਸਟ ਦੇ ਆਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਜਲੰਧਰ ਜ਼ੋਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਸੀਨੀਅਰ ਪੱਤਰਕਾਰ ਵੱਲੋਂ ਜਲੰਧਰ ਜਿਲ੍ਹੇ ਦੇ ਸੀਨੀਅਰ ਪੱਤਰਕਾਰਾਂ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ, ਜਿਸ ਵਿਚ ਸੀਨੀਅਰ ਜਰਨਲਿਸਟ ਪਰਮਜੀਤ ਸਿੰਘ ਨੂੰ ਜਰਨਲ ਸਕੱਤਰ ਅਤੇ ਰਜਿੰਦਰ ਸਿੰਘ ਠਾਕੁਰ, ਮਹਿੰਦਰ ਸਿੰਘ ਚਾਵਲਾ, ਜਸਪਾਲ ਸਿੰਘ , ਅਮਰਜੀਤ ਸਿੰਘ ਨਿੱਝਰ, ਪ੍ਰੋ ਬਲਵਿੰਦਰ ਪਾਲ ਸਿੰਘ,  ਗੁਰਨੇਕ ਸਿੰਘ ਵਿਰਦੀ, ਨਰਿੰਦਰ ਸਿੰਘ ਸੱਤੀ ਅਤੇ ਜੇ ਐਸ ਸੰਧੂ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਐਚ ਐਸ ਚਾਵਲਾ ਨੂੰ ਪੀ ਆਰ ਓ ਨਿਯੁਕਤ ਕੀਤਾ ਗਿਆ।

ਉਨ੍ਹਾਂ ਦਸਿਆ ਕਿ ਸੀਨੀਅਰ ਜਰਨਲਿਸਟ ਕੁਲਵੰਤ ਸਿੰਘ ਮਠਾਰੂ, ਪ੍ਰਦੀਪ ਸਿੰਘ ਬਸਰਾ, ਕੁਲਬੀਰ ਸਿੰਘ ਕਾਹਲੋਂ, ਗੁਰਪ੍ਰੀਤ ਸਿੰਘ ਬਾਹੀਆ, ਜਸਪਾਲ ਕੈਂਥ , ਅਮਰਜੀਤ ਸਿੰਘ ਜੰਡੂ ਸਿੰਘਾ, ਨਿਰਮਲ ਸਿੰਘ, ਜਸਵਿੰਦਰ ਸਿੰਘ ਬੱਲ ਅਤੇ ਪੁਸ਼ਪਿੰਦਰ ਕੌਰ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੀਨੀਅਰ ਪੱਤਰਕਾਰ ਰਮੇਸ਼ ਕੁਮਾਰ ਵਰਿਆਣਾ, ਕਮਲਜੀਤ ਤੁਸਾਮੜ੍ਹ, ਸੌਰਭ ਮਹਿਤਾ ਅਤੇ ਬਿਮਲ ਰਾਏ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਚਾਹਲ ਨੇ ਦਸਿਆ ਕਿ ਸੀਨੀਅਰ ਪੱਤਰਕਾਰ ਬਲਵਿੰਦਰ ਸਿੰਘ ਬਾਬਾ, ਗੁਰਪ੍ਰੀਤ ਸਿੰਘ, ਸੰਜੀਵ ਕੁਮਾਰ, ਕਮਲਜੀਤ ਸਿੰਘ, ਪਰਮਿੰਦਰ ਸਿੰਘ (ਪੀ ਐਸ ਅਰੋੜਾ), ਬਲਬੀਰ ਬੈਂਸ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ।

ਯੋਗੇਸ਼ ਸੂਰੀ ਨੂੰ ਚੀਫ਼ ਅਡਵਾਈਜ਼ਰ, ਵਿਨੋਦ ਮਰਵਾਹਾ ਨੂੰ ਐਡਵਾਈਜ਼ਰ

ਚਾਹਲ ਨੇ ਦੱਸਿਆ ਕਿ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਪਾਪੀ ਨੂੰ ਸੀਨੀਅਰ ਐਡਵਾਈਜ਼ਰ, ਯੋਗੇਸ਼ ਸੂਰੀ ਨੂੰ ਚੀਫ਼ ਅਡਵਾਈਜ਼ਰ, ਵਿਨੋਦ ਮਰਵਾਹਾ ਨੂੰ ਐਡਵਾਈਜ਼ਰ , ਹਰਵਿੰਦਰ ਸਿੰਘ ਬੀਰ ਨੂੰ ਚੀਫ ਕੋਆਰਡੀਨੇਟਰ ਅਤੇ ਸੀਨੀਅਰ ਐਡਵੋਕੇਟ ਕੇਪੀਐੱਸ ਗਿੱਲ, ਐਡਵੋਕੇਟ ਪੰਕਜ ਕੁਮਾਰ ਸ਼ਰਮਾ, ਐਡਵੋਕੇਟ ਪੰਕਜ ਕੁਮਾਰ ਨੂੰ ਸੀਨੀਅਰ ਲੀਗਲ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਸੀਨੀਅਰ ਪੱਤਰਕਾਰ ਅਨਿਲ ਦੁੱਗਲ ਨੂੰ ਪ੍ਰਧਾਨ ਜਲੰਧਰ ਕੈਂਟ, ਕਰਮਜੀਤ ਸਿੰਘ ਨੂੰ ਪ੍ਰਧਾਨ ਆਦਮਪੁਰ ,  ਕੰਵਰਪਾਲ ਸਿੰਘ ਕਾਹਲੋ ਨੂੰ ਪ੍ਰਧਾਨ ਭੋਗਪੁਰ, ਭਜਨ ਸਿੰਘ ਧੀਰਪੁਰ ਨੂੰ ਪ੍ਰਧਾਨ ਕਰਤਾਰਪੁਰ, ਦਿਲਬਾਗ ਸੱਲ੍ਹਣ ਨੂੰ ਪ੍ਰਧਾਨ ਲਾਂਬੜਾ, ਕਿਸ਼ਨਗੜ੍ਹ ਤੋਂ ਸੰਦੀਪ ਵਿਰਦੀ ਨੂੰ ਪ੍ਰਧਾਨ, ਨਕੋਦਰ ਤੋਂ ਸੁਰਿੰਦਰ ਕੁਮਾਰ ਛਾਬੜਾ ਨੂੰ ਪ੍ਰਧਾਨ, ਸ਼ਾਹਕੋਟ ਤੋਂ ਸੁਖਦੀਪ ਸਿੰਘ ਨੂੰ ਪ੍ਰਧਾਨ, ਫਿਲੌਰ ਤੋਂ ਰਾਜ ਕੁਮਾਰ ਨੰਗਲ ਨੂੰ ਪ੍ਰਧਾਨ ਅਤੇ ਗੁਰਾਇਆ ਤੋਂ ਮੁਨੀਸ਼ ਕੁਮਾਰ ਨੂੰ ਪ੍ਰਧਾਨ ਬਣਾਇਆ ਗਿਆ।

Leave a Reply

Your email address will not be published.