ਸ. ਚੰਨੀ ਨੂੰ ਵਿਸਾਖੀ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਤੇ ਛੁੱਟੀ ਵਾਲੇ ਦਿਨ ਵਿਜੀਲੈਂਸ ਅੱਗੇ ਪੇਸ਼ ਹੋਣ ਲਈ ਬੁਲਾਇਆ ਗਿਆ – ਵਿਧਾਇਕ ਸੁਖਵਿੰਦਰ ਸਿੰਘ ਕੋਟਲੀ

  • By admin
  • April 14, 2023
  • 0
ਸ. ਚੰਨੀ

*ਚੰਨੀ ਆਪ ਸਰਕਾਰ ਦੀ ਸਾਮੰਤਵਾਦੀ ਤੇ ਜਾਤੀਵਾਦੀ ਮਾਨਸਿਕਤਾ ਦੇ ਅੱਗੇ ਝੁਕਣ ਵਾਲਾ ਨਹੀਂ ਹੈ ਅਤੇ ਨਾ ਡਰਨ ਵਾਲਾ ਹੈ, ਚੰਨੀ ਸਦਾ ਸਮਾਜ ਦੇ ਅਤੇ ਪੰਜਾਬ ਦੇ ਹਿੱਤਾਂ ਲਈ ਲੜਦਾ ਆਇਆ ਹੈ ਅਤੇ ਲੜਦਾ ਰਹੇਗਾ- ਡਾ. ਸੁਖਬੀਰ ਸਲਾਰਪੁਰ*

*ਆਜ਼ਾਦੀ ਤੋਂ ਬਾਅਦ ਪੰਜਾਬ ਦਾ ਪਹਿਲਾਂ ਦਲਿਤ ਸਿੱਖ ਮੁੱਖ ਮੰਤਰੀ ਹੋਣਾ ਅਤੇ ਖਾਲਸਾ ਪੰਥ, ਸਿੱਖੀ, ਦਲਿਤ ਸਮਾਜ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਚੰਨੀ ਦਾ ਕਸੂਰ- ਸੁਖਵਿੰਦਰ ਸਿੰਘ ਕੋਟਲੀ*

ਜਲੰਧਰ 14 ਅਪ੍ਰੈਲ (ਜਸਵਿੰਦਰ ਸਿੰਘ ਆਜ਼ਾਦ)- ਅੱਜ ਜਲੰਧਰ ਦੇ ਪ੍ਰੈੱਸ ਕਲੱਬ ਵਿਖੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਮੁੱਖ ਬੁਲਾਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਡਾ. ਸੁਖਬੀਰ ਸਿੰਘ ਸਲਾਰਪੁਰ ਮੁੱਖ ਬੁਲਾਰੇ ਪੰਜਾਬ ਕਾਂਗਰਸ ਕਮੇਟੀ, ਅੰਮ੍ਰਿਤਪਾਲ ਭੌਂਸਲੇ ਨੇ ਪੰਜਾਬ ਦੇ ਇਕ ਅਹਿਮ ਵਿਸ਼ੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਕੱਲ੍ਹ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਦੀ ਨਾਮਜ਼ਦਗੀ ਪੇਪਰ ਭਰਨ ਵੇਲੇ ਪ੍ਰੈੱਸ ਕਾਨਫਰੰਸ ਤੋਂ ਬਾਅਦ ਘਬਰਾਈ ਆਮ ਆਦਮੀ ਪਾਰਟੀ ਦੀ ਸਾਮੰਤਵਾਦੀ ਤੇ ਜਾਤੀਵਾਦੀ ਮਾਨਸਿਕਤਾ ਵਾਲੀ ਸਰਕਾਰ ਵਲੋਂ ਆਪਣੇ ਹੱਥ ਠੋਕੇ ਵਿਜੀਲੈਂਸ ਬਿਊਰੋ ਨੂੰ ਵਰਤਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੂੰ 20 ਅਪ੍ਰੈਲ ਨੂੰ ਆਪਣਾ ਪੱਖ ਰੱਖਣ ਲਈ ਬਲਾਉਣ ਦੀ ਬਜਾਏ ਉਨ੍ਹਾਂ ਨੂੰ 14 ਅਪ੍ਰੈਲ ਨੂੰ ਖਾਲਸਾ ਪੰਥ ਦੀ ਸਾਜਨਾ ਦਿਵਸ ਅਤੇ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਤੇ ਜਿਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ ਉਨ੍ਹਾਂ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਗਏ।

ਆਪ ਸਰਕਾਰ ਦੀ ਮਨਸ਼ਾ ਸੀ ਕਿ ਉਨ੍ਹਾਂ ਨੂੰ 14 ਅਪ੍ਰੈਲ ਨੂੰ ਵਿਸਾਖੀ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਸਮਰਪਿਤ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਜਾ ਸਕੇ ਅਤੇ ਉਹ ਵਿਸਾਖੀ ਤੇ ਬਾਬਾ ਸਾਹਿਬ ਜੀ ਸਮਰਪਿਤ ਪ੍ਰੋਗਰਾਮ ਤੇ ਨਾ ਜਾ ਸਕਣ ਅਤੇ ਉਨ੍ਹਾਂ ਦੇ ਅਨੁਆਈਆਂ ਨੂੰ ਵਧਾਈਆਂ ਨਾ ਦੇ ਸਕਣ। ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਅੱਗੇ ਕਿਹਾ ਕਿ ਸ. ਚੰਨੀ ਦਾ ਕਸੂਰ ਬਸ ਇੰਨਾ ਹੈ ਕਿ ਉਹ ਗਰੀਬ ਦਲਿਤ ਪਰਿਵਾਰ ‘ਚ ਪੈਦਾ ਹੋਏ ਹਨ ਅਤੇ ਉਨ੍ਹਾਂ ਨੇ ਤੇ ਉਨ੍ਹਾਂ ਦੇ ਪਰਿਵਾਰ ਨੇ ਖ਼ੂਨ ਪਸੀਨੇ ਨਾਲ ਮਿਹਨਤ ਕਰਕੇ ਗ਼ਰੀਬ ਤੋਂ ਆਤਮ ਨਿਰਭਰ ਪਰਿਵਾਰ ਬਣਨ ਦੇ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਮੁੱਖ ਮੰਤਰੀ ਤੇ ਸਵਾਲ ਨਹੀਂ ਉਠਾਉਂਦੇ ਪਰ ਦੇਸ਼ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਕਿੰਨੇ ਮੁੱਖ ਮੰਤਰੀ ਹੋਏ ਪਰ ਕਿਸੇ ਦੀ ਜਾਇਦਾਦ ਜਾਂਚ ਅੱਜ ਤੱਕ ਨਹੀਂ ਹੋਈ।

ਸ. ਚੰਨੀ ਤਾਂ 3 ਮਹੀਨੇ ਹੀ ਮੁੱਖ ਮੰਤਰੀ ਰਹੇ

ਪਰ ਸ. ਚੰਨੀ ਤਾਂ 3 ਮਹੀਨੇ ਹੀ ਮੁੱਖ ਮੰਤਰੀ ਰਹੇ ਅਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਾਮੰਤਵਾਦੀ ਤੇ ਜਾਤੀਵਾਦੀ ਸਿੱਖ, ਦਲਿਤ ਤੇ ਪੰਜਾਬ ਵਿਰੋਧੀ ਮਾਨਸਿਕਤਾ ਨਾਲ ਵਿਸ਼ੇਸ਼ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਿਉਂ ਉਹ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਪਹਿਲੇ ਦਲਿਤ ਸਿੱਖ ਮੁੱਖ ਮੰਤਰੀ ਬਣੇ ਹਨ ਉਨ੍ਹਾਂ ਨੇ ਅਕਾਲ ਤਖ਼ਤ ਦੇ ਸਨਮਾਨ ਦੀ ਗੱਲ ਕੀਤੀ, ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ਼ ਦੀ ਗੱਲ ਕੀਤੀ, ਸਿੱਖੀ, ਦਲਿਤ ਸਮਾਜ ਦੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਬਸ ਉਨਾਂ ਦਾ ਇੰਨਾ ਹੀ ਕਸੂਰ ਹੈ। ਵਿਧਾਇਕ ਕੋਟਲੀ ਨੇ ਅੱਗੇ ਕਿਹਾ ਕਿ ਸ. ਚੰਨੀ ਤੇ ਦਲਿਤ ਸਮਾਜ ਦੀ ਲੀਡਰਸ਼ਿਪ ਦਾ ਅਕਸ ਨੂੰ ਵਿਗਾੜਨ ਲਈ ਜਾਣਬੁੱਝ ਕੇ ਕੋਝੀਆਂ ਹਰਕਤਾਂ ਆਪ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਹਨ।

ਸ. ਚੰਨੀ ਨੂੰ 20 ਅਪ੍ਰੈਲ ਸਮਾਂ ਦੇ ਕੇ ਮੁੜ ਸੰਮਨ ਜਾਰੀ ਕਰਕੇ ਜਾਣਬੁੱਝ ਕੇ ਵਿਸਾਖੀ ਅਤੇ ਬਾਬਾ ਸਾਹਿਬ ਜੀ ਦੇ ਜਨਮ ਦਿਨ ਵਾਲੇ ਬੁਲਾਉਣਾ ਆਪ ਸਰਕਾਰ ਦਾ ਖਾਲਸਾ ਪੰਥ ਤੇ ਬਾਬਾ ਸਾਹਿਬ ਪ੍ਰਤੀ ਗਏ ਜ਼ਿੰਮੇਦਰਾਨਾ ਤੇ ਪੰਥ ਤੇ ਦਲਿਤ ਵਿਰੋਧੀ ਰਵੱਈਆ ਹੈ ਜੋ ਖਾਲਸਾ ਪੰਥ ਤੇ ਸੰਵਿਧਾਨ ਨਿਰਮਾਤਾ ਤੇ ਦਲਿਤ ਸਮਾਜ ਦਾ ਨਿਰਾਦਰ ਹੈ। ਉਨ੍ਹਾਂ ਅੱਗੇ ਕਿਹਾ ਕਿ ਸ. ਚੰਨੀ ਨੇ 3 ਮਹੀਨੇ ਵਿੱਚ ਕਿਹੜੀ ਜਾਇਦਾਦ ਬਣਾ ਲਈ ਜਿਸ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਦ ਕਿ ਇਥੇ ਕਈ ਲੋਕ 5 ਸਾਲ ਤੋਂ 25 ਸਾਲ ਤੱਕ ਪੰਜਾਬ ਦੇ ਮੁੱਖ ਮੰਤਰੀ ਬਣੇ ਰਹੇ ਹਨ।

ਵਿਧਾਇਕ ਕੋਟਲੀ ਨੇ ਅੱਗੇ ਕਿਹਾ ਕਿ ਨੇ ਅੱਗੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਦਲਿਤ ਵਿਰੋਧੀ ਸਰਕਾਰ ਹੈ

ਵਿਧਾਇਕ ਕੋਟਲੀ ਨੇ ਅੱਗੇ ਕਿਹਾ ਕਿ ਨੇ ਅੱਗੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਦਲਿਤ ਵਿਰੋਧੀ ਸਰਕਾਰ ਹੈ ਜੋ ਲਾਅ ਅਫਸਰਾਂ ਦੀ ਭਰਤੀ ਵਿੱਚ ਇਨ੍ਹਾਂ ਇਕ ਵੀ ਲਾਅ ਅਫ਼ਸਰ ਬਰਦਾਸ਼ਤ ਨਹੀਂ ਤਾਂ ਇਨ੍ਹਾਂ ਨੂੰ ਦਲਿਤ ਮੁੱਖ ਮੰਤਰੀ ਕਿਥੋਂ ਬਰਦਾਸ਼ਤ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚੋਂ ਮੈਂਬਰ 7 ਰਾਜ ਸਭਾ ਭੇਜੇ ਜਿਨ੍ਹਾਂ ਵਿੱਚੋਂ ਇਕ ਵੀ ਦਲਿਤ ਨਹੀਂ।

ਉਨ੍ਹਾਂ ਅੱਗੇ ਕਿਹਾ ਕਿ ਸ. ਚੰਨੀ ਦੀ ਕਾਂਗਰਸ ਸਰਕਾਰ ਦੇ ਕਾਰਜਕਾਲ ਸਮੇਂ ਅਨੁਸੂਚਿਤ ਜਾਤੀ ਕਮਿਸ਼ਨ ਦੇ ਵਿੱਚ ਮੈਂਬਰਾਂ ਦੀ ਗਿਣਤੀ 10 ਸੀ ਜਿਸ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਘਟਾਕੇ 5 ਕਰ ਦਿੱਤਾ ਅਤੇ ਉਨ੍ਹਾਂ ਦਾ ਕਾਰਜਕਾਲ ਵੀ 6 ਸਾਲ ਤੋਂ ਘਟਾ ਕੇ 3 ਸਾਲ ਕਰ ਦਿੱਤਾ ਤਾਂ ਜੋ ਉਹ ਇਨ੍ਹਾਂ ਤੇ ਨਿਰਭਰ ਤੇ ਅਸੁਰੱਖਿਅਤ ਰਹਿਣ ਅਤੇ ਸਮਾਜ ਦੇ ਹਿੱਤਾਂ ਦੀ ਰਾਖੀ ਨਾ ਕਰ ਸਕਣ।

ਡਾ. ਸੁਖਬੀਰ ਸਿੰਘ ਸਲਾਰਪੁਰ ਨੇ ਬੋਲਦਿਆਂ ਕਿਹਾ ਕਿ ਸ. ਚੰਨੀ ਕੇਜਰੀਵਾਲ ਤੇ ਮਾਨ ਦੀ ਆਪ ਸਰਕਾਰ ਦੀ ਸਾਮੰਤਵਾਦੀ ਤੇ ਜਾਤੀਵਾਦੀ ਮਾਨਸਿਕਤਾ ਅੱਗੇ ਝੁਕਣ ਵਾਲਾ ਨਹੀਂ ਹਨ

ਡਾ. ਸੁਖਬੀਰ ਸਿੰਘ ਸਲਾਰਪੁਰ ਨੇ ਬੋਲਦਿਆਂ ਕਿਹਾ ਕਿ ਸ. ਚੰਨੀ ਕੇਜਰੀਵਾਲ ਤੇ ਮਾਨ ਦੀ ਆਪ ਸਰਕਾਰ ਦੀ ਸਾਮੰਤਵਾਦੀ ਤੇ ਜਾਤੀਵਾਦੀ ਮਾਨਸਿਕਤਾ ਅੱਗੇ ਝੁਕਣ ਵਾਲਾ ਨਹੀਂ ਹਨ ਅਤੇ ਨਾ ਹੀ ਡਰਨ ਵਾਲਾ ਹਨ, ਉਹ ਸਦਾ ਸਮਾਜ ਤੇ ਪੰਜਾਬ ਦੇ ਹਿੱਤਾਂ ਲਈ ਲੜਦਾ ਆਏ ਹਨ ਤੇ ਲੜਦਾ ਰਹਿਣਗੇ। ਵਿਧਾਇਕ ਕੋਟਲੀ ਨੇ ਕਿਹਾ ਕਿ ਜਿਹੜੇ ਮੁੱਦੇ ਸ. ਚੰਨੀ ਨੇ ਜਲੰਧਰ ਪ੍ਰੈੱਸ ਕਾਨਫਰੰਸ ਦੌਰਾਨ ਉਭਾਰੇ ਉਸ ਨਾਲ ਆਪ ਸਰਕਾਰ ਬੌਖਲਾਹਟ ਆਕੇ ਲੋਕਤੰਤਰ ਤੇ ਸੰਵਿਧਾਨ ਵਿਰੋਧੀ ਕਾਰਜ ਕਰ ਰਹੀ ਹੈ ਅਤੇ ਸਰਕਾਰੀ ਏਜੰਸੀਆਂ ਦਾ ਗ਼ਲਤ ਇਸਤੇਮਾਲ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਸ. ਚੰਨੀ ਨੇ ਭਗਵਾਨ ਵਾਲਮੀਕਿ ਜੀ ਤੀਰਥ ਵਿਖੇ ਬਣਨ ਵਾਲੇ ਮਨੋਰਮਾ, ਡਾਕਟਰ ਅੰਬੇਡਕਰ ਮਿਊਜ਼ੀਅਮ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ, ਸ਼੍ਰੀ ਗੁਰੂ ਰਵਿਦਾਸ ਅੰਮ੍ਰਿਤ ਬਾਣੀ ਅਧਿਐਨ ਸੈਂਟਰ ਡੇਰਾ ਸੱਚਖੰਡ ਬੱਲਾਂ, ਰੇਤ ਮਾਫ਼ੀਆ, ਆਟਾ ਦਾਲ ਸਕੀਮ ਤਹਿਤ ਕਾਰਡ ਕੱਟਣਾ, ਲਤੀਫ਼ ਪੁਰਾ ਵਿਚ ਗਰੀਬਾਂ ਦੇ ਘਰ ਢਾਹੁੰਣ ਦਾ ਮਸਲਿਆਂ ਨੂੰ ਉਭਾਰਕੇ ਸਰਕਾਰ ਦੇ ਗਲ਼ੇ ਦੀ ਹੱਡੀ ਬਣਾ ਦਿੱਤਾ।

ਇਸ ਕਰਕੇ ਸਰਕਾਰ ਉਨ੍ਹਾਂ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ ਤਾਂ ਜੋ ਉਹ ਜਲੰਧਰ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਨਾ ਕਰ ਸਕਣ। ਅੰਤ ਵਿੱਚ ਬੁਲਾਰਿਆਂ ਨੇ ਕਿਹਾ ਕਿ ਅਸੀਂ, ਸਮਾਜ ਤੇ ਪੰਜਾਬ ਦੇ ਲੋਕ ਸ. ਚੰਨੀ ਨਾਲ ਹੋ ਰਹੇ ਰਾਜਸੀ ਧੱਕੇ ਦੇ ਖਿਲਾਫ਼ ਡਟਕੇ ਖੜ੍ਹੇ ਹਾਂ। ਇਸ ਸਮੇਂ ਲਖਵੀਰ ਸਿੰਘ ਕੋਟਲੀ ਬਿਸ਼ਨਪਾਲ ਸੰਧੂ, ਸੋਮ ਲਾਲ ਕੋਟ ਕਲਾਂ, ਇੰਦਰਜੀਤ, ਬਲਦੇਵ ਕਾਸਮਪੁਰ, ਕਿਸ਼ਨ ਸਿੰਘ, ਬੂਟਾ ਸਿੰਘ,ਚਮਨ, ਦਲਵੀਰ ਸਿੰਘ, ਹਾਜ਼ਰ ਸਨ।

Leave a Reply

Your email address will not be published. Required fields are marked *