19 ਜੂਨ ਨੂੰ ਕਪੂਰ ਪਿੰਡ ਵਿੱਚ ਸਿਆਣ ਜਠੇਰਿਆਂ ਦੇ ਸਲਾਨਾਂ ਜੋੜ ਮੇਲਾ ਮਨਾਇਆ ਜਾਵੇਗਾ : ਪ੍ਰਧਾਨ ਦਰਸ਼ਨ ਰਾਮ ਸਿਆਣ

  • By admin
  • June 15, 2023
  • 0
ਸਿਆਣ

ਜਲੰਧਰ 14 ਜੂਨ (ਜਸਵਿੰਦਰ ਸਿੰਘ ਆਜ਼ਾਦ)- ਸਕਰਲ ਪਤਾਰਾ ਦੇ ਕਪੂਰ ਪਿੰਡ ਵਿੱਚ ਸਿਆਣ ਜਠੇਰਿਆਂ ਦਾ ਸਲਾਨਾਂ ਜੋੜ ਮੇਲਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ ਦੀ ਵਿਸੇਸ਼ ਨਿਗਰਾਨੀ ਹੇਠ 19 ਜੂਨ ਦਿਨ ਸੋਮਵਾਰ ਨੂੰ ਬਹੁਤ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸਦੇ ਸਬੰਧ ਵਿੱਚ 19 ਜੂਨ ਨੂੰ ਪਹਿਲਾ ਝੰਡਾ ਚੜਾਉਣ ਅਤੇ ਚਿਰਾਗ ਰੋਸ਼ਨ ਕਰਨ ਦੀ ਰਸਮ 11 ਵਜੇ ਅਦਾ ਕੀਤੀ ਜਾਵੇਗੀ ਅਤੇ ਉਪਰੰਤ ਵਡੇਰਿਆਂ ਦੀ ਪੂਜਾ ਅਤੇ ਪੁੱਜੀਆਂ ਕੀਰਤਨੀ ਮੰਡਲੀਆਂ ਅਤੇ ਕਲਾਕਾਰ ਸਿਆਣ ਜਠੇਰਿਆਂ ਦੀ ਮਹਿਮਾ ਦਾ ਗੁਣਗਾਨ ਕਰਨਗੇ।

ਇਸ ਮੌਕੇ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਜਾਣਕਾਰੀ ਦੇਣ ਸਮੇ ਅਤੇ ਸਿਆਣ ਪਰਿਵਾਰਾਂ ਵਲੋਂ ਕੀਤੀ ਗਈ ਇੱਕ ਵਿਸ਼ੇਸ਼ ਮੀਟਿੰਗ ਮੌਕੇ ਸਿਆਣ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਰਾਮ ਸਿਆਣ ਕਪੂਰ ਪਿੰਡ, ਮੀਤ ਪਿਆਰਾ ਲਾਲ ਨਰੰਗਪੁਰ, ਨਿਰਮਲ ਦਾਸ ਨਰੰਗਪੁਰ, ਸੁਰਜੀਤ ਸਿੰਘ ਸਾਬਕਾ ਸਰਪੰਚ ਨਰੰਗਪੁਰ, ਸਾਬਕਾ ਸਰਪੰਚ ਚਮਨ ਲਾਲ ਕਪੂਰ ਪਿੰਡ, ਹਰੀ ਰਾਮ, ਮਨਜਿੰਦਰ ਸਿਆਣ, ਜੋਨੀ ਸਿਆਣ, ਵਿਕਰਮਜੀਤ, ਕੇਵਲ ਕ੍ਰਿਸ਼ਨ, ਕਾਲਾ, ਹਰੀ ਲਾਲ, ਅਵਤਾਰ ਬਿਲਗਾ, ਗਗਨਦੀਪ ਬਿਲਗਾ, ਸੰਦੀਪ ਢਹਿਪਈ, ਨਰਿੰਦਰ ਬਿਲਗਾ, ਸੋਨੂੰ ਸਿਆਣ, ਹੰਸ ਰਾਜ ਬਿਲਗਾ, ਵਰਿੰਦਰ ਅਤੇ ਸਰਪੰਚ ਲੋ੍ਹਗ੍ਹੜ, ਦਵਿੰਦਰ ਕੁਮਾਰ, ਓਮ ਪ੍ਰਕਾਸ਼, ਪਿ੍ਤਪਾਲ, ਕਮਲਜੀਤ ਰੌਕੀ, ਰਛਪਿੰਦਰ, ਰਿਸ਼ੀ, ਪ੍ਰਸ਼ਾਤ, ਮੁਲਖ ਰਾਜ, ਬਿੱਟੂ, ਅਸ਼ੋਕ ਲਾਲ, ਸੁਖਦੇਵ ਬੱਗਾ, ਸੋਨੀ ਸਈਪੁਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

Leave a Reply

Your email address will not be published. Required fields are marked *