ਭੋਗਪੁਰ ਵਿਖੇ ਚੱਲ ਰਹੇ ਕੋਰਸ ਕੰਪਿਊਟਰ ਡਾਟਾ ਐਂਟਰੀ ਆਪਰੇਟਰ ਅਤੇ ਅਸਿਸਟੈਂਟ ਬਿਊਟੀ ਥੈਰੇਪਿਸਟ ਦੇ ਫਾਈਨਲ ਐਗਜਾਮ ਕਰਵਾਇਆ ਗਿਆ

  • By admin
  • May 22, 2022
  • 0
ਅਸਿਸਟੈਂਟ ਬਿਊਟੀ ਥੈਰੇਪਿਸਟ

ਜਲੰਧਰ 22 ਮਈ (ਜਸਵਿੰਦਰ ਸਿੰਘ ਆਜ਼ਾਦ)- ਮਿਤੀ 18 ਅਤੇ 19 ਮਈ ਨੂੰ ਗੌਰਮਿੰਟ ਇੰਸਟੀਚਿਊਟ ਆਫ਼ ਲੈਦਰ ਐਂਡ ਫੁੱਟਵੀਅਰ ਟੈਕਨੋਲੋਜੀ ਜਲੰਧਰ ਰਾਹੀਂ ਚਲ ਰਹੀ ਕਮਿਊਨਿਟੀ ਡਿਵੈਲਪਮੈਂਟ ਥਰੂ ਪੋਲੀਟੈਕਨਿਕ ਸਕੀਮ (CDTP) ਅਧੀਨ ਐਕਸਟੈਨਸ਼ਨ ਸੈਂਟਰ DTES ਭੋਗਪੁਰ ਵਿਖੇ ਚੱਲ ਰਹੇ ਕੋਰਸ ਕੰਪਿਊਟਰ ਡਾਟਾ ਐਂਟਰੀ ਆਪਰੇਟਰ ਅਤੇ ਅਸਿਸਟੈਂਟ ਬਿਊਟੀ ਥੈਰੇਪਿਸਟ ਦੇ ਫਾਈਨਲ ਐਗਜਾਮ ਕਰਵਾਇਆ ਗਿਆ। ਐਗਜਾਮ ਉਪਰੰਤ, ਗੌਰਮਿੰਟ ਇੰਸਟੀਚਿਊਟ ਆਫ਼ ਲੈਦਰ ਐਂਡ ਫੁੱਟਵੀਅਰ ਟੈਕਨੋਲੋਜੀ ਵੱਲੋਂ ਇਹਨਾਂ ਕੋਰਸਾਂ ਦੇ ਚੀਫ਼ ਕੋਆਰਡੀਨੇਟਰ ਸ਼੍ਰੀ ਰੋਹਿਤ ਡਾਲੀਆ ਅਤੇ ਸ਼੍ਰੀ ਰੰਜੀਤ ਸਿੰਘ ਜੀ ਵੱਲੋਂ ਇਸ ਮੌਕੇ ਤੇ ਮਹਿਮਾਨ ਵਜੋਂ ਹਾਜਰ ਰਹੇ।

ਓਹਨਾਂ ਵੱਲੋਂ ਇਹਨਾਂ ਕੋਰਸਾਂ ਨੂੰ ਮੁਕੰਮਲ ਕਰਨ ਵਾਲੇ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਅਤੇ ਇਹਨਾਂ ਕੋਰਸਾਂ ਦੇ ਫਾਇਦੇ ਅਤੇ ਰੋਜਗਾਰ ਦੇ ਮੌਕੇ ਦੱਸੇ ਗਏ। ਬੱਚਿਆਂ ਨੇ ਮੁੱਖ ਮਹਿਮਾਨਾਂ ਨੂੰ ਦੱਸਿਆ ਕਿ ਉਹ ਇਹ ਕੋਰਸ ਕਰ ਕੇ ਆਪਣੇ ਪੈਰਾਂ ਤੇ ਖੜ੍ਹੇ ਹੋਣ ਲਾਇਕ ਹੋ ਗਏ ਹਨ ਅਤੇ ਓਹਨਾ ਨੇ ਆਪਣਾ ਕੰਮ ਖੋਲ ਕੇ ਕਮਾਈ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ।

ਅਸਿਸਟੈਂਟ ਬਿਊਟੀ ਥੈਰੇਪਿਸਟ ਦੇ ਜਿਆਦਾਤਰ ਵਿਦਿਆਰਥੀਆਂ ਨੇ ਦੱਸਿਆ ਕਿ ਓਹਨਾਂ ਨੇ ਆਪਣੇ ਬਿਊਟੀ ਸੈਲੂਨ ਅਤੇ ਟ੍ਰੇਨਿੰਗ ਸੈਂਟਰ ਖੋਲ ਲਏ ਹਨ ਅਤੇ ਇਹਨਾਂ ਕੋਰਸਾਂ ਦੀ ਬਦੌਲਤ ਓਹਨਾਂ ਦੀ ਕਮਾਈ ਦਾ ਸਾਧਨ ਬਣ ਗਿਆ ਹੈ। DTES ਦੇ ਟ੍ਰੇਨਰ ਸ਼੍ਰੀ ਸੁਖਦੇਵ ਜੀ ਨੇ ਦੱਸਿਆ ਕੇ ਸਰਕਾਰ ਦੇ ਇਹਨਾਂ ਉਪਰਾਲਿਆਂ ਨਾਲ ਪਿੰਡਾਂ ਦੇ ਬੱਚਿਆਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਅਤੇ ਉਹ ਸਰਕਾਰ ਅਤੇ ਗੋਰਮਿੰਟ ਇੰਸਟੀਚਿਊਟ ਆਫ਼ ਲੈਦਰ ਐਂਡ ਫੁੱਟਵੀਅਰ ਟੈਕਨੋਲੋਜੀ ਦੇ ਬਹੁਤ ਧੰਨਵਾਦੀ ਹਨ।

Leave a Reply

Your email address will not be published. Required fields are marked *