
ਹੁਸ਼ਿਆਰਪੁਰ 22 ਸਤੰਬਰ (ਤਰਸੇਮ ਦੀਵਾਨਾ)- ਬੇਗਮਪੁਰਾ ਟਾਈਗਰ ਫੋਰਸ (ਰਜਿ.) ਦੀ ਇੱਕ ਵਿਸ਼ੇਸ਼ ਮੀਟਿੰਗ ਫੋਰਸ ਦੇ ਮੁੱਖ ਦਫ਼ਤਰ ਭਗਤ ਨਗਰ ਨੇਡ਼ੇ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਦੋਆਬਾ ਪ੍ਰਧਾਨ ਹੰਸਰਾਜ ਅਸਲਾਮਾਬਾਦ ਅਤੇ ਰੇਸ਼ਮ ਸਿੰਘ ਬਜਵਾੜਾ ਜਿਲ੍ਹਾ ਸਕੱਤਰ ਦੀ ਅਗਵਾਈ ਹੇਠ ਹੋਈ । ਮੀਟਿੰਗ ਵਿਚ ਚੇਅਰਮੈਨ ਤਰਸੇਮ ਦੀਵਾਨਾ, ਪੰਜਾਬ ਪ੍ਰਧਾਨ ਵੀਰਪਾਲ ਠਰੋਲੀ, ਸੰਜੀਵ ਕੁਮਾਰ ਅੱਤੋਵਾਲ ਜਨਰਲ ਸਕੱਤਰ ਪੰਜਾਬ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਹੈਪੀ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਫੋਰਸ ਦੇ ਅਹੁਦੇਦਾਰਾਂ ਵੱਲੋਂ ਵੱਖ ਵੱਖ ਮੁੱਦਿਆਂ ਤੇ ਅਹਿਮ ਵਿਚਾਰਾਂ ਕੀਤੀਆਂ ਗਈਆਂ।
ਇਸ ਮੌਕੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਨੇ ਦੱਸਿਆ ਕਿ ਸੂਬੇ ਭਰ ਵਿੱਚ ਫੋਰਸ ਵੱਲੋਂ ਮੀਟਿੰਗਾਂ ਕਰਕੇ ਵੱਖ ਵੱਖ ਜ਼ਿਲ੍ਹਿਆਂ ਕਸਬਿਆਂ ਅਤੇ ਹਲਕਿਆਂ ਚੋਂ ਅਹੁਦੇਦਾਰ ਅਤੇ ਮੈਂਬਰ ਨਿਯੁਕਤ ਕੀਤੇ ਜਾਣਗੇ। ਇਸ ਮੌਕੇ ਫੋਰਸ ਦੇ ਅਹੁਦੇਦਾਰਾਂ ਨੇ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੁਆਰਾ ਰਚੀ ਗਈ ਬਾਣੀ ਮੁਤਾਬਕ ਜਾਤ ਪਾਤ ਤੇ ਊਚ ਨੀਚ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਸਮਾਜ ਦੇ ਭਲੇ ਲਈ ਕਾਰਜ ਕੀਤੇ ਜਾਣਗੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਅਕਸਰ ਦੇਖਣ ਵਿੱਚ ਆ ਰਿਹਾ ਹੈ ਕਿ ਸਰਕਾਰੀ ਮਹਿਕਮਿਆਂ ਵੱਲੋਂ ਸਮਾਜ ਦੇ ਗਰੀਬ ਪਰਿਵਾਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਕਿਉਂਕਿ ਅਜਿਹੇ ਲੋਕਾਂ ਦੀ ਨਾ ਤਾਂ ਰਾਜਨੀਤਕ ਨੇਤਾਵਾਂ ਤੱਕ ਪਹੁੰਚ ਹੁੰਦੀ ਹੈ ਅਤੇ ਨਾ ਹੀ ਉਹ ਸਰਕਾਰੀ ਕਰਮਚਾਰੀਆਂ ਤੱਕ ਪਹੁੰਚ ਸਕਦੇ ਹਨ। ਆਗੂਆਂ ਨੇ ਕਿਹਾ ਕਿ ਅਜਿਹੇ ਗ਼ਰੀਬਾਂ ਮਜ਼ਲੂਮਾਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਹੋਰਨਾ ਤੋ ਇਲਾਵਾ ਵੀਰਪਾਲ ਠਰੋਲੀ ਪੰਜਾਬ ਪ੍ਰਧਾਨ, ਸੰਜੀਵ ਅੱਤੋਵਾਲ ਜਲਰਲ ਸਕੱਤਰ ਪੰਜਾਬ ,ਦੋਆਬਾ ਪ੍ਰਧਾਨ ਹੰਸ ਰਾਜ ਅਸਲਾਮਾਬਾਦ,ਹੈਪੀ ਸਾਈ ਜਿਲ੍ਹਾ ਮੀਡੀਆ ਇੰਚਾਰਜ਼ , ਜਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਹੈਪੀ, ਅਮਨਦੀਪ ਸਿੰਘ ਬਲਾਕ ਜਨਰਲ ਸਕੱਤਰ ,ਮੁਨੀਸ਼ ਕੁਮਾਰ ਬਲਾਕ ਸਕੱਤਰ , ਮਨਜੀਤ ਕੁਮਾਰ ਬਲਾਕ ਉੱਪ ਪ੍ਰਧਾਨ , ਚਰਨਜੀਤ ਜਿਲ੍ਹਾ ਇੰਨਚਾਰਜ਼, ਅਸੋਕ ਕੁਮਾਰ ਕਟੋਚ ਜਿਲ੍ਹਾ ਉੱਪ ਪ੍ਰਧਾਨ,ਅਮੋਲਕ ਰਾਜ ਜਿਲ੍ਹਾ ਸਕੱਤਰ,ਰੇਸਮ ਸਿੰਘ ਬਜਵਾੜਾ ਜਿਲ੍ਹਾ ਸਕੱਤਰ , ਸ਼ੁਸ਼ਾਤ ਮੰਮਣ ਸੀਨੀਅਰ ਵਾਈਸ ਪ੍ਰਧਾਨ ਸਹਿਰੀ , ਭੁਪਿੰਦਰ ਸਿੰਘ ਵਿਜੈ ਕੁਮਾਰ ਮਹਿੰਦਰ ਸਿੰਘ ਝੱਮਟ, ਦਰਸ਼ਨ ਸਿੰਘ ਸਿੱਧੂ ਆਦਿ ਹਾਜ਼ਰ ਸਨ।