ਐਚ.ਐਮ.ਵੀ. ਦੇ ਨਾਨ-ਟੀਚਿੰਗ ਮੁਲਾਜਿਮਾਂ ਵੱਲੋਂ ਧਰਨਾ ਪ੍ਰਦਰਸ਼ਨ

  • By admin
  • December 15, 2021
  • 0
ਧਰਨਾ ਪ੍ਰਦਰਸ਼ਨ

ਜਲੰਧਰ 15 ਦਸੰਬਰ (ਜਸਵਿੰਦਰ ਸਿੰਘ ਆਜ਼ਾਦ)- ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਮਿਤੀ 15 ਦਿਸੰਬਰ 2021 ਨੂੰ ਨਾਨ-ਟੀਚਿੰਗ ਸਟਾਫ ਯੂਨੀਅਨ, ਜਲੰਧਰ ਵੱਲੋਂ ਆਪਣੀਆਂ ਮੰਗਾਂ ਲੈ ਕੇ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਸ਼੍ਰੀ ਗੁਰਦੇਵ ਵਿਰਦੀ, ਪ੍ਰਧਾਨ, ਸ਼੍ਰੀ ਮਾਤਾ ਫੇਰ ਕੋਰੀ, ਸਕੱਤਰ, ਸ਼੍ਰੀ ਪੰਕਜ ਜੋਤੀ, ਸ਼੍ਰੀ ਲਖਵਿੰਦਰ ਸਿੰਘ, ਸ਼੍ਰੀ ਰਵੀ ਮੈਨੀ, ਕੁਮਾਰੀ ਰਕਸ਼ਾ ਰਾਣੀ, ਸ਼੍ਰੀਮਤੀ ਅਨੁਪਮਾ, ਸ਼੍ਰੀਮਤੀ ਸੋਨੀਆ, ਸ਼੍ਰੀ ਸੁਰੇਸ਼ ਕੁਮਾਰ, ਸ਼੍ਰੀ ਕਮਲੇਸ਼ ਪਾਂਡੇ, ਸ਼੍ਰੀ ਰਾਜੇਸ਼ ਕੁਮਾਰ, ਸ਼੍ਰੀ ਰਾਜੇਸ਼ ਕਨੌਜੀਆ, ਸ਼੍ਰੀ ਕਰਮਚੰਦ, ਸ਼੍ਰੀਮਤੀ ਇੰਦੂ ਬਾਲਾ, ਸ਼੍ਰੀ ਹੇਮਰਾਜ, ਸ਼੍ਰੀ ਰਾਜੀਵ ਭਾਟੀਆ, ਸ਼੍ਰੀ ਅਸ਼ੋਕ ਕੁਮਾਰ, ਸ਼੍ਰੀ ਅਸ਼ੋਕ ਗੌਤਮ, ਸ਼੍ਰੀ ਨੰਦ ਲਾਲ, ਸ਼੍ਰੀ ਰਾਮ ਲੁਭਾਇਆ, ਸ਼੍ਰੀ ਮਨੋਹਰ ਲਾਲ, ਸ਼੍ਰੀ ਸ਼ਿਵ ਲਾਲ, ਸ਼੍ਰੀ ਮਦਨ ਲਾਲ, ਸ਼੍ਰੀ ਸਚਿਨ ਕੁਮਾਰ, ਸ਼੍ਰੀ ਰਾਜਿੰਦਰ ਅਤੇ ਯੂਨੀਅਨ ਦੇ ਹੋਰ ਮੈਂਬਰ ਵੀ ਸ਼ਾਮਿਲ ਹੋਏ। ਯੂਨੀਅਨ ਦੇ ਸਾਰੇ ਮੈਂਬਰਾਂ ਨੇ ਕਾਲਜ ਮੇਨ ਗੇਟ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ।

ਇਸ ਦੌਰਾਨ ਕੰਮਕਾਜ ਪੂਰੀ ਤਰਾਂ ਠੱਪ ਰਿਹਾ। ਯੂਨੀਅਨ ਦੀਆਂ ਮੰਗਾਂ ਵਿੱਚ ਮੁੱਖ ਤੌਰ ਤੇ ਏਡਿਡ ਕਾਲਜਾਂ ਦੇ ਨਾਨ-ਟੀਚਿੰਗ ਕਰਮਚਾਰੀਆਂ ਨੂੰ 1.12.2011 ਤੋਂ ਸੋਧੇ ਹੋਏ ਗ੍ਰੇਡ-ਪੇ ਦੀ ਨੋਟੀਫਿਕੇਸ਼ਨ ਜਾਰੀ ਕਰਨਾ, 01.08.2009 ਤੋਂ ਵਧੀ ਹੋਈ ਦਰ ਨਾਲ ਹਾਊਸ ਰੈਂਟ ਅਤੇ ਮੈਡੀਕਲ ਭੱਤਾ 350/- ਤੋਂ ਵਧਾ ਕੇ 500/- ਦੀ ਨੋਟੀਫਿਕੇਸ਼ਨ ਜਾਰੀ ਕਰਨਾ (ਇਹ ਲਾਭ ਇਨਾਂ ਕਾਲਜਾਂ ਵਿੱਚ ਕੰਮ ਕਰ ਰਹੇ ਟੀਚਿੰਗ ਅਮਲੇ ਨੂੰ ਦੇ ਦਿੱਤਾ ਗਿਆ ਹੈ), ਡੀ.ਏ. ਦੀ ਬਕਾਇਆ ਰਾਸ਼ੀ ਲਈ ਨੋਟੀਫਿਕੇਸ਼ਨ ਜਾਰੀ ਕਰਨਾ, 01.01.2017 ਤੋਂ 5% ਦੀ ਅੰਤਰਿਮ ਰਾਹਤ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਏਡਿਡ ਕਾਲਜਾਂ ਦੀਆਂ ਨਾਨ-ਟੀਚਿੰਗ ਕਰਮਚਾਰੀਆਂ ਦੀਆਂ ਖਾਲੀ ਪੋਸਟਾਂ ਭਰਨ ਤੇ ਲੱਗੀ ਰੋਕ ਹਟਾਈ ਜਾਵੇ, ਏਡਿਡ ਕਾਲਜਾਂ ਵਿੱਚ ਠੇਕੇ ਦੇ ਆਧਾਰ ਤੇ ਤਿੰਨ ਸਾਲ ਪੂਰੇ ਕਰ ਚੁੱਕੇ ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਵੇ, ਸਰਕਾਰੀ ਮੁਲਾਜਿਮਾਂ ਦੀ ਤਰਜ ਤੇ ਏਡਿਡ ਕਾਲਜਾਂ ਵਿੱਚ ਨਵੇਂ 6 ਪੇ-ਕਮਿਸ਼ਨ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।

Leave a Reply

Your email address will not be published. Required fields are marked *