
ਜਲੰਧਰ 14 ਜੁਲਾਈ (ਬਿਊਰੋ)- ਗੁਰੂ ਪੂਰਨਿਮਾ ਦਿਵਸ ਮੌਕੇ ਸੰਗੀਤ ਜਗਤ ਦੇ ਉਸਤਾਦ ਪ੍ਰੋਫੈਸਰ ਭੁਪਿੰਦਰ ਸਿੰਘ ਦੇ ਗ੍ਰਹਿ ਅੰਮ੍ਰਿਤ ਵਿਹਾਰ ਵਿਖੇ ਸੁਰਮਈ ਸੰਗੀਤ ਦੀ ਮਹਿਫ਼ਿਲ ਲਗਾਈ ਗਈ। ਜਿਸ ਵਿੱਚ ਸਰਗਮ ਸੰਗੀਤ ਕਲਾ ਕੇਂਦਰ, ਸੱਚਖੰਡ ਬੱਲਾਂ ਸੰਗੀਤ ਅਕੈਡਮੀ, ਖਾਲਸਾ ਹੈਰੀਟੇਜ ਕਲਾ ਕੇਂਦਰ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਏ ਗਏ। ਇਸ ਤੋਂ ਬਾਅਦ ਕਲਾਕਾਰਾਂ ਵਿੱਚ ਭਰਥ ਸੂਫੀ, ਦੀਪਕ ਕੁਮਾਰ, ਸੰਗੀਤ ਪ੍ਰੋਫੈਸਰ ਗੁਰਸਿਮਰਨ ਕੌਰ, ਗਾਇਕ ਸਿਮਰਪ੍ਰੀਤ ਸਿੰਘ, ਇੰਟਰਨੈਸ਼ਨਲ ਗਾਇਕ ਬੰਟੀ ਕਵਾਲ, ਗਾਇਕਾ ਰਿਹਾਨਾ ਭੱਟੀ, ਕ੍ਰਿਤਿਕਾ ਸ਼ਰਮਾ, ਟਿੰਕੂ ਸਨੋਤਰਾ, ਸੁਭਾਸ਼ ਸਿੰਘ ਅਤੇ ਰਾਕੇਸ਼ ਵਧਵਾ ਨੇ ਗਾਇਕੀ ਨਾਲ ਸਰੋਤਿਆਂ ਨੂੰ ਕੀਲ ਦਿੱਤਾ।
ਸੰਗੀਤ ਮਹਿਫ਼ਿਲ ਵਿੱਚ ਸ਼ਾਮਲ ਹਸਤੀਆਂ ਜਿਨ੍ਹਾਂ ਵਿੱਚ ਸ. ਜਸਵਿੰਦਰ ਸਿੰਘ ਆਜ਼ਾਦ ਚੀਫ਼ ਐਡੀਟਰ ਪੰਜਾਬ ਨਿਊਜ਼ ਚੈਨਲ, ਸਤਿਕਾਰਯੋਗ ਸਾਈਂ ਦਲਬੀਰ ਸ਼ਾਹ, ਪ੍ਰੈਸ ਮੀਡੀਆ ਤੋਂ ਗੁਰਪ੍ਰੀਤ ਸਿੰਘ ਬੱਧਣ, ਡਾਕਟਰ ਮਹਿੰਦਰ ਪ੍ਰਤਾਪ ਸਿੰਘ, ਸ ਸੁਖਵਿੰਦਰ ਸਿੰਘ ਬਿੱਟੂ ਖਾਲਸਾ ਹੈਰੀਟੇਜ, ਸੀਮਾ ਭਗਤ, ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ ਨੂੰ ਉਸਤਾਦ ਪ੍ਰੋਫੈਸਰ ਭੁਪਿੰਦਰ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਮਨਜੀਤ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਸੀਮਾ ਭਗਤ ਵਲੋਂ ਕੀਤਾ ਗਿਆ। ਇਸ ਸੁਰਮਈ ਸੰਗੀਤ ਮਹਿਫ਼ਿਲ ਦੇ ਅਖੀਰ ਵਿੱਚ ਗੁਰੂ ਦਾ ਅਟੁੱਟ ਲੰਗਰ ਛਕਾਇਆ ਗਿਆ।