ਜਲੰਧਰ ਵਿਖੇ ਕਿਸਾਨ ਜਵਾਨ ਹਿੰਦ ਪਾਰਟੀ ਪੰਜਾਬ ਦਾ ਹੋਇਆ ਆਗਾਜ਼

  • By admin
  • January 12, 2022
  • 0
ਕਿਸਾਨ ਜਵਾਨ ਹਿੰਦ ਪਾਰਟੀ

ਲੋਕ ਸੇਵਾ ਨੂੰ ਸਮਰਪਿੱਤ ਹੋਵੇਗੀ, ਕਿਸਾਨ ਜਵਾਨ ਹਿੰਦ ਪਾਰਟੀ ਪੰਜਾਬ- ਪ੍ਰਧਾਨ ਦਵਿੰਦਰ ਸਿੰਘ ਸਰਾਂ

ਜਲੰਧਰ 11 ਜਨਵਰੀ (ਜਸਵਿੰਦਰ ਸਿੰਘ ਆਜ਼ਾਦ)- ਕਿਸਾਨ ਜਵਾਨ ਹਿੰਦ ਪਾਰਟੀ ਪੰਜਾਬ ਲੋਕ ਸੇਵਾ ਅਤੇ ਪੰਜਾਬ ਦੇ ਵਿਕਾਸ ਨੂੰ ਸਮਰਪਿੱਤ ਹੋਵੇਗੀ। ਅੱਜ ਪਾਰਟੀ ਪ੍ਰਧਾਨ ਦਵਿੰਦਰ ਸਿੰਘ ਸਰਾਂ ਨੇ ਪਾਰਟੀ ਦਾ ਯੂਨੀਵਰਸਿਟੀ ਪਿੰਡ ਢੱਡਾ ਰੋਡ ਤੇ ਇੱਕ ਨਿੱਜੀ ਸਥਾਨ ਤੇ ਹੋਈ ਮੀਟਿੰਗ ਦੋਰਾਨ ਆਗਾਜ਼ ਕਰਦੇ ਹੋਏ ਕਿਹਾ ਪੰਜਾਬ ਵਾਸੀਆਂ ਨੂੰ ਵੱਖ-ਵੱਖ ਲਾਅਰੇ ਲਗਾਉਣ ਵਾਲੀਆਂ ਪਾਰਟੀਆਂ ਦੇ ਵਾਅਦਿਆਂ ਨਾਲ ਦੁੱਖ ਹੀ ਹੰਢਾਏ ਹਨ ਅਤੇ ਹਮੇਸ਼ਾ ਥੋਖਾ ਹੀ ਖਾਦਾ ਹੈ। ਉਨ੍ਹਾਂ ਕਿਹਾ ਕਿਸਾਨ ਜਵਾਨ ਹਿੰਦ ਪਾਰਟੀ ਪੰਜਾਬ ਵਾਸੀਆਂ ਦੀ ਸੇਵਾ ਲਈ ਹੀ ਬਣਾਈ ਗਈ। ਜਿਸਦੇ ਸੇਵਾਦਾਰ ਪੂਰੇ ਪੰਜਾਬ ਦੀਆਂ 117 ਸੀਟਾਂ ਤੋਂ ਵਿਧਾਨ ਸਭਾ ਚੋਣਾਂ ਲੜਨਗੇ।

ਇਸ ਮੌਕੇ ਪ੍ਰਧਾਨ ਦਵਿੰਦਰ ਸਿੰਘ ਸਰਾਂ ਨੇ ਕਿਹਾ ਕਿ ਉਹ ਤਲਵੰਡੀ ਸਾਬੋ ਹਲਕੇ ਤੋਂ ਵਿਧਾਨ ਸਭਾ ਚੋਣ ਲੜਨਗੇ। ਜਿਕਰਯੋਗ ਹੈ ਕਿ ਪ੍ਰਧਾਨ ਦਵਿੰਦਰ ਸਿੰਘ ਅਤੇ ਸਾਥੀ ਪਿਛਲੇ ਸਾਲ ਆਪਣੇ ਹੱਕਾਂ ਨੂੰ ਲੈ ਕੇ ਸ਼ੁਰੂ ਹੋਏ ਕਿਸਾਨੀ ਸਘੰਰਸ਼ ਵਿੱਚ ਪੂਰਨ ਤੋਰ ਤੇ ਸਰਗਰਮ ਰਹੇ ਹਨ ਅਤੇ ਕਿਸਾਨ ਭਰਾਵਾਂ ਦਾ ਸਘੰਰਸ਼ ਵਿੱਚ ਡੱਟ ਕੇ ਸਾਥ ਦਿਤਾ ਹੈ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਮੀਟਿੰਗ ਮੋਕੇ ਉਨ੍ਹਾਂ ਨਾਲ ਸੋਹਣ ਸਿੰਘ, ਅਮਨ ਸਿੰਘ, ਸੁਖਪਾਲ, ਰਮਨ ਅਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *