ਲਤੀਫਪੁਰਾ ਦੇ ਉਜਾੜੇ ਲੋਕਾਂ ਦਾ ਉਹਨਾਂ ਦੀ ਇੱਛਾ (ਮਰਜ਼ੀ ) ਅਨੁਸਾਰ ਮੁੜ ਵਸੇਬਾ ਕਰਕੇ ਆਪਣੀ ਗਲਤੀ ਸੁਧਾਰੇ ਭਗਵੰਤ ਮਾਨ ਸਰਕਾਰ : ਇੰਦਰ ਇਕਬਾਲ ਸਿੰਘ ਅਟਵਾਲ

ਲਤੀਫਪੁਰਾ

ਲਤੀਫਪੁਰਾ ਦੇ ਉਜਾੜੇ ਲੋਕਾਂ ਦੀ ਹਰ ਸੰਭਵ ਮੱਦਦ ਕਰੇਗੀ ਭਾਜਪਾ : ਅਟਵਾਲ

ਜਲੰਧਰ 4 ਮਈ (ਜਸਵਿੰਦਰ ਸਿੰਘ ਆਜ਼ਾਦ)- ਲੋਕ ਸਭਾ ਉਪ ਚੋਣ ਲਈ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਅੱਜ ਲਤੀਫਪੁਰਾ ਵਿਖੇ ਮੁੜ ਵਸੇਬਾ ਮੋਰਚੇ ਦੇ ਧਰਨੇ ਵਾਲੀ ਜਗਾ ਤੇ ਪੁੱਜੇ ਅਤੇ ਉਹਨਾਂ ਪੀੜਿਤ ਪਰਿਵਾਰਾਂ ਨਾਲ ਮੁਲਕਾਤ ਕੀਤੀ ਅਤੇ ਉਹਨਾਂ ਦਾ ਹਾਲਚਾਲ ਪੁਛਿਆ। ਇਸ ਮੌਕੇ ਮੌਜੂਦ ਧਰਨਾਕਾਰੀਆਂ ਹਰਵਿੰਦਰ ਸਿੰਘ ਬਾਜਵਾ, ਮਹਿੰਦਰ ਸਿੰਘ ਬਾਜਵਾ, ਗੁਰਦਿਆਲ ਸਿੰਘ, ਗੁਰਬਖਸ਼ ਸਿੰਘ, ਬਲਜਿੰਦਰ ਕੌਰ, ਰੀਟਾ ਰਾਣੀ, ਹਰਜਿੰਦਰ ਕੋਰ, ਸਰਬਜੀਤ ਸਿੰਘ ਆਦਿ ਨੇ ਆਪਣੇ ‘ਤੇ ਹੋਏ ਜੁਲਮ ਦੀ ਜਾਣਕਾਰੀ ਦਿੱਤੀ ਤੇ ਆਪਣਾ ਇੱਕ ਮੰਗ ਪੱਤਰ ਵੀ ਇੰਦਰ ਇਕਬਾਲ ਸਿੰਘ ਨੂੰ ਦਿੱਤਾ।

ਧਰਨਾਕਾਰੀਆਂ ਨੇ ਇੱਥੇ ਪਹੁੰਚਣ ਲਈ ਇੰਦਰ ਇਕਬਾਲ ਸਿੰਘ ਅਟਵਾਲ ਦਾ ਧੰਨਵਾਦ ਕੀਤਾ। ਪੀੜਿਤ ਪਰਿਵਾਰਾਂ ਨੇ ਉਹਨਾਂ ਨੂੰ ਆਪਬੀਤੀ ਸੁਨਾਈ ਅਤੇ ਕਿਹਾ ਕਿ ਪੰਜਾਬ ਡੀ ਭਗਵੰਤ ਮਾਨ ਸਰਕਾਰ ਨੇ ਇਹ ਸਭ ਕੁਝ ਜਾਨਬੁਝ ਕੇ ਕੀਤਾ ਹੈ। ਉਹ ਇਥੇ ਲੰਬੇ ਸਮੇਂ ਤੋ ਰਹਿੰਦੇ ਆ ਰਹੇ ਹਨ।

ਲਤੀਫਪੁਰਾ ਦੇ ਲੋਕਾਂ ਦੇ ਉਜਾੜੇ ਲਈ ਭਗਵੰਤ ਮਾਨ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ

ਇੰਦਰ ਇਕਬਾਲ ਸਿੰਘ ਅਟਵਾਲ ਨੇ ਇਸ ਮੋਕੇ ਭਗਵੰਤ ਮਾਨ ਦੀ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਲਤੀਫਪੁਰਾ ਦੇ ਲੋਕਾਂ ਦੇ ਉਜਾੜੇ ਲਈ ਭਗਵੰਤ ਮਾਨ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਤੇ ਇਹ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਹੈ, ਇਹ ਨਹੀਂ ਹੋਣਾ ਚਾਹੀਦਾ ਸੀ।

ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਹੱਸਦੇ ਵੱਸਦੇ ਲੋਕਾਂ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਦਿੱਤਾ ਹੈ। ਉਹਨਾ ਕਿਹਾ ਕਿ ਪੰਜਾਬ ਸਰਕਾਰ ਆਪਣੀ ਗਲਤੀ ਤੁਰੰਤ ਸੁਧਾਰੇ, ਕਿਸੇ ਤੋਂ ਵੀ ਇਹਨਾਂ ਲੋਕਾਂ ਦਾ ਦਰਦ ਦੇਖਿਆ ਨਹੀਂ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਤੇ ਮੈਂ ਖੁਦ ਲਤੀਫਪੁਰਾ ਦੇ ਲੋਕਾ ਦੇ ਨਾਲ ਚਟਾਨ ਵਾਂਗ ਖੜੇ ਹਾਂ ਤੇ ਹਮੇਸਾ ਖੜੇ ਰਹਾਗੇ। ਮੈ ਤੁਹਾਡਾ ਵਕੀਲ ਬਣਕੇ ਕੰਮ ਕਰਾਂਗਾ ਤੇ ਲੋਕਾਂ ਦੇ ਮੁੜ ਵਸੇਬੇ ਲਈ ਅਸੀਂ ਹਰ ਸੰਭਵ ਯਤਨ ਕਰਾਂਗੇ। ਜਿਸ ਨੂੰ ਵੀ ਮਿਲਣਾ ਪਿਆ ਮਿਲਾਂਗਾ।

ਜੋ ਫੈਸਲਾ ਤੁਸੀਂ ਲਵੋਗੇ ਮੈ ਤੁਹਾਡੇ ਨਾਲ ਹਾਂ ਤੇ ਅਸੀ ਲਤੀਫਪੁਰਾ ਦੇ ਲੋਕਾਂ ਦੀ ਗੱਲ ਮੰਨਣ ਲਈ ਪੰਜਾਬ ਸਰਕਾਰ ਨੂੰ ਮਜਬੂਰ ਕਰ ਦੇਵਾਗੇ। ਉਹਨਾਂ ਕਿਹਾ ਕਿ ਮੁੜ ਵਸੇਬੇ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ, ਇਸ ਵਿੱਚ ਕੇਂਦਰ ਸਰਕਾਰ ਦਾ ਕੋਈ ਰੋਲ ਨਹੀਂ ਹੈ। ਪਰ ਜੇਕਰ ਜ਼ਰੂਰਤ ਪਵੇਗੀ ਤਾਂ ਅਸੀ ਕੇਂਦਰ ਸਰਕਾਰ ਤੱਕ ਵੀ ਪਹੁੰਚ ਕਰਾਂਗੇ ਕਿ ਉਹ ਵੀ ਪੰਜਾਬ ਸਰਕਾਰ ਨੂੰ ਲੋਕਾਂ ਦਾ ਮੁੜ ਵਸੇਬਾ ਕਰਨ ਲਈ ਤੁਰੰਤ ਕਦਮ ਚੁੱਕਣ ਨੂੰ ਕਹੇ।

Leave a Reply

Your email address will not be published. Required fields are marked *