ਐਨ.ਸੀ.ਸੀ. ਦਿਹਾੜੇ ‘ਤੇ ਫਗਵਾੜਾ ਵਿਖੇ ਲਗਾਇਆ ਖ਼ੂਨ ਦਾਨ ਕੈਂਪ

  • By admin
  • November 26, 2021
  • 0
ਖ਼ੂਨ ਦਾਨ

ਐਨ.ਸੀ.ਸੀ ਕੈਡਿਟ ਵੱਧ ਚੜ੍ਹਕੇ ਖ਼ੂਨ ਦਾਨ ਕਰਨ- ਮੇਜਰ ਸੋਨਮ ਟਰਗਿਸ

ਫਗਵਾੜਾ, 26 ਨਵੰਬਰ (ਹਰੀਸ਼ ਭੰਡਾਰੀ)- ਐਨ.ਸੀ.ਸੀ. ਦਿਵਸ ਉੱਤੇ ਅੱਜ ਬਲੱਡ ਬੈਂਕ, ਗੁਰੂ ਹਰਿਗੋਬਿੰਦ ਨਗਰ, ਫਗਵਾੜਾ ਵਿਖੇ 8ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ. ਫਗਵਾੜਾ ਨੇ ਆਪਣੇ ਕੈਡਿਟਾਂ, ਇੰਸਟਰਕਟਰਾਂ ਅਤੇ ਅਫ਼ਸਰਾਂ ਨਾਲ ਰਲਕੇ ਖ਼ੂਨ ਦਾਨ ਕੈਂਪ ਦਾ ਆਯੋਜਿਨ ਕੀਤਾ। ਇਸ ਕੈਂਪ ਵਿੱਚ 31 ਖ਼ੂਨ ਦਾਨੀਆਂ ਨੇ ਖ਼ੂਨ ਦਿੱਤਾ, ਜਿਹਨਾ ਵਿੱਚ 20 ਐਨ.ਸੀ.ਸੀ ਕੈਡਿਟ ਅਤੇ 11 ਫੌਜੀ ਐਨ.ਸੀ.ਸੀ ਸਟਾਫ਼ ਸ਼ਾਮਲ ਸਨ। ਇਸ ਕੈਂਪ ਦਾ ਉਦਘਾਟਨ ਅੱਠਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ. ਫਗਵਾੜਾ ਦੇ ਦੋ ਵੇਰ ਹਿਮਾਲਾ ਦੀ ਚੋਟੀ ‘ਤੇ ਚੜ੍ਹੇ ਸੂਬੇਦਾਰ ਮੇਜਰ ਸੋਨਮ ਟਰਗਿਸ ਨੇ ਕੀਤਾ। ਉਹਨਾ ਕਿਹਾ ਕਿ ਖ਼ੂਨ ਦਾਨ ਮਹਾਂਦਾਨ ਹੈ ਅਤੇ ਨੌਜਵਾਨਾਂ ਨੂੰ ਵੱਧ ਚੜ੍ਹਕੇ ਖ਼ੂਨ ਦੇਣਾ ਚਾਹੀਦਾ ਹੈ, ਕਿਉਂਕਿ ਇਹ ਕਿਸੇ ਵੇਲੇ ਵੀ ਕਿਸੇ ਦੀ ਜਾਨ ਬਚਾ ਸਕਦਾ ਹੈ। ਇਸ ਸਮੇਂ ਕਰਵਾਏ ਇੱਕ ਸੰਖੇਪ ਸਮਾਗਮ ਦੌਰਾਨ ਬੋਲਦਿਆਂ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਨੇ ਖ਼ੂਨ ਦਾਨ ਲਈ ਨੌਜਵਾਨਾਂ ਨੂੰ ਪ੍ਰੇਰਿਆ। ਖ਼ੂਨ ਦਾਨ ਦੇ ਮਹੱਤਵ ਉਤੇ ਚਾਨਣਾ ਪਾਇਆ ਅਤੇ ਐਨ.ਸੀ.ਸੀ. ਬਟਾਲੀਅਨ ਦੇ ਅਫ਼ਸਰਾਂ ਨੂੰ ਅਪੀਲ ਕੀਤੀ ਕਿ ਉਹ ਬਲੱਡ ਬੈਂਕ ਵਲੋਂ ਚਲਾਏ ਇਸ ਮਹੱਤਵਪੂਰਨ ਸਮਾਜਿਕ ਕਾਰਜ਼ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਅਤੇ ਹਰ ਮਹੀਨੇ ਖ਼ੂਨ ਦਾਨ ਕਰਨ। ਹੋਰਨਾਂ ਤੋਂ ਬਿਨ੍ਹਾਂ ਇਸ ਸਮੇਂ  ਕਰਨਲ ਐਨ.ਐਸ. ਸਿੱਧੂ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਸੂਬੇਦਾਰ ਮੇਜਰ ਸੋਨਮ ਟਰਗਿਸ, ਸੁਪਰਡੈਂਟ ਜਤਿੰਦਰ ਬਾਲੀ, ਸੂਬੇਦਾਰ ਜਸਵੰਤ ਸਿੰਘ, ਸੂਬੇਦਾਰ ਸੁਰਿੰਦਰ ਸਿੰਘ, ਸੂਬੇਦਾਰ ਸੰਜੀਵ ਸਿੰਘ, ਹਵਾਲਦਾਰ ਉਪੇਂਦਰ ਸਿੰਘ, ਹਵਾਲਦਾਰ ਖੇਮ ਸਿੰਘ, ਸੀ.ਐਚ.ਐਮ. ਸੰਜੀਵ ਸਿੰਘ, ਹਵਾਲਦਾਰ ਸੰਜੀਵ ਸਿੰਘ, ਹਵਾਲਦਾਰ ਵਿਕਰਾਂਤ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *