ਨਾਨ-ਟੀਚਿੰਗ ਮੁਲਾਜਿਮਾਂ ਨੇ ਕੀਤਾ ਪ੍ਰਦਰਸ਼ਨ

  • By admin
  • December 21, 2021
  • 0
ਨਾਨ-ਟੀਚਿੰਗ

ਜਲੰਧਰ 20 ਦਸੰਬਰ (ਜਸਵਿੰਦਰ ਸਿੰਘ ਆਜ਼ਾਦ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਨਾਨ-ਟੀਚਿੰਗ ਮੁਲਾਜਮਾਂ ਵੱਲੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਚੱਲ ਰਿਹਾ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਅੱਜ ਚੌਥੇ ਦਿਨ ਵਿੱਚ ਦਾਖਲ ਹੋ ਗਿਆ ਹੈ। ਯੂਨੀਅਨ ਦੇ ਮੈਂਬਰਾਂ ਨੇ ਉਨਾਂ ਦੀਆਂ ਮੰਗਾਂ ਵੱਲ ਸਰਕਾਰ ਦੇ ਉਦਾਸੀਨ ਵਤੀਰੇ ਦੀ ਕੜੀ ਨਿੰਦਾ ਕੀਤੀ ਅਤੇ ਕਿਹਾ ਕਿ ਜੇਕਰ ਸਰਕਾਰ ਨੇ ਉਨਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਅੱਜ 20.12.2021 ਦੇ ਧਰਨਾ-ਪ੍ਰਦਰਸ਼ਨ ਵਿੱਚ ਸ਼੍ਰੀ ਗੁਰਦੇਵ ਵਿਰਦੀ, ਪ੍ਰਧਾਨ, ਸ਼੍ਰੀ ਮਾਤਾ ਫੇਰ ਕੋਰੀ, ਸਕੱਤਰ, ਸ਼੍ਰੀ ਰਮਨ ਬਹਿਲ, ਸ਼੍ਰੀ ਪੰਕਜ ਜੋਤੀ, ਸ਼੍ਰੀ ਲਖਵਿੰਦਰ ਸਿੰਘ, ਸ਼੍ਰੀ ਰਵੀ ਮੈਨੀ, ਸ਼੍ਰੀਮਤੀ ਇੰਦੂ ਬਾਲਾ, ਸ਼੍ਰੀਮਤੀ ਸੀਮਾ ਜੋਸ਼ੀ, ਸ਼੍ਰੀ ਅਸ਼ੋਕ ਗੌਤਮ, ਕੁਮਾਰੀ ਰਕਸ਼ਾ ਰਾਣੀ, ਸ਼੍ਰੀਮਤੀ ਅਨੁਪਮਾ, ਸ਼੍ਰੀਮਤੀ ਸੋਨੀਆ, ਸ਼੍ਰੀ ਤੇਜ ਕੁਮਾਰ, ਸ਼੍ਰੀ ਸੂਰਮ ਸਿੰਘ, ਸ਼੍ਰੀ ਸੁਰੇਸ਼ ਕੁਮਾਰ, ਸ਼੍ਰੀ ਕਮਲੇਸ਼ ਪਾਂਡੇ, ਸ਼੍ਰੀ ਰਾਜੇਸ਼ ਕੁਮਾਰ, ਸ਼੍ਰੀ ਰਾਜੇਸ਼ ਕਨੌਜੀਆ, ਸ਼੍ਰੀ ਕਰਮਚੰਦ, ਸ਼੍ਰੀ ਰਜਿਤ ਉੱਪਲ, ਸ਼੍ਰੀ ਅਸ਼ੋਕ ਕੁਮਾਰ, ਸ਼੍ਰੀ ਹੇਮਰਾਜ, ਸ਼੍ਰੀ ਰਾਜੀਵ ਭਾਟੀਆ, ਸ਼੍ਰੀ ਪਰਦੂਮਨ, ਸ਼੍ਰੀ ਅਸ਼ੋਕ ਗੌਤਮ, ਸ਼੍ਰੀ ਨੰਦ ਲਾਲ, ਸ਼੍ਰੀ ਬੇਚਨ ਲਾਲ, ਸ਼੍ਰੀ ਰਾਮ ਲੁਭਾਇਆ, ਸ਼੍ਰੀ ਮਨੋਹਰ ਲਾਲ, ਸ਼੍ਰੀ ਸ਼ਿਵ ਲਾਲ ਅਤੇ ਯੂਨੀਅਨ ਦੇ ਹੋਰ ਮੈਂਬਰ ਵੀ ਸ਼ਾਮਿਲ ਹੋਏ।

ਯੂਨੀਅਨ ਦੇ ਸਾਰੇ ਮੈਂਬਰਾਂ ਨੇ ਕਾਲਜ ਮੇਨ ਗੇਟ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੰਮਕਾਜ ਪੂਰੀ ਤਰਾਂ ਠੱਪ ਰਿਹਾ। ਯੂਨੀਅਨ ਦੀਆਂ ਮੰਗਾਂ ਵਿੱਚ ਮੁੱਖ ਤੌਰ ਤੇ ਏਡਿਡ ਕਾਲਜਾਂ ਦੇ ਨਾਨ-ਟੀਚਿੰਗ ਕਰਮਚਾਰੀਆਂ ਨੂੰ 1.12.2011 ਤੋਂ ਸੋਧੇ ਹੋਏ ਗ੍ਰੇਡ-ਪੇ ਦੀ ਨੋਟੀਫਿਕੇਸ਼ਨ ਜਾਰੀ ਕਰਨਾ, 01.08.2009 ਤੋਂ ਵਧੀ ਹੋਈ ਦਰ ਨਾਲ ਹਾਊਸ ਰੈਂਟ ਅਤੇ ਮੈਡੀਕਲ ਭੱਤਾ 350/- ਤੋਂ ਵਧਾ ਕੇ 500/- ਦੀ ਨੋਟੀਫਿਕੇਸ਼ਨ ਜਾਰੀ ਕਰਨਾ (ਇਹ ਲਾਭ ਇਨਾਂ ਕਾਲਜਾਂ ਵਿੱਚ ਕੰਮ ਕਰ ਰਹੇ ਟੀਚਿੰਗ ਅਮਲੇ ਨੂੰ ਦੇ ਦਿੱਤਾ ਗਿਆ ਹੈ)

ਡੀ.ਏ. ਦੀ ਬਕਾਇਆ ਰਾਸ਼ੀ ਲਈ ਨੋਟੀਫਿਕੇਸ਼ਨ ਜਾਰੀ ਕਰਨਾ, 01.01.2017 ਤੋਂ 5% ਦੀ ਅੰਤਰਿਮ ਰਾਹਤ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਏਡਿਡ ਕਾਲਜਾਂ ਦੀਆਂ ਨਾਨ-ਟੀਚਿੰਗ ਕਰਮਚਾਰੀਆਂ ਦੀਆਂ ਖਾਲੀ ਪੋਸਟਾਂ ਭਰਨ ਤੇ ਲੱਗੀ ਰੋਕ ਹਟਾਈ ਜਾਵੇ, ਏਡਿਡ ਕਾਲਜਾਂ ਵਿੱਚ ਠੇਕੇ ਦੇ ਆਧਾਰ ਤੇ ਤਿੰਨ ਸਾਲ ਪੂਰੇ ਕਰ ਚੁੱਕੇ ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਵੇ, ਸਰਕਾਰੀ ਮੁਲਾਜਿਮਾਂ ਦੀ ਤਰਜ ਤੇ ਏਡਿਡ ਕਾਲਜਾਂ ਵਿੱਚ ਨਵੇਂ 6 ਪੇ-ਕਮਿਸ਼ਨ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।

Leave a Reply

Your email address will not be published. Required fields are marked *