
ਜਲੰਧਰ 29 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਲਾਜਪਤ ਰਾਏ ਡੀਏਵੀ ਕਾਲਜ ਜਗਰਾਓਂ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਸ੍ਰੀ ਰਜੀਵ ਸ਼ਰਮਾ ਡੀਏਵੀ ਕਾਲਜ ਅੰਮ੍ਰਿਤਸਰ ਨੇ ਕੀਤੀ। ਯੂਨੀਅਨ ਦੇ ਜਨਰਲ ਸਕਤਰ ਸ. ਜਗਦੀਪ ਸਿੰਘ, ਲਾਜਪਤ ਰਾਏ ਡੀਏਵੀ ਕਾਲਜ ਜਗਰਾਓਂ ਨੇ ਵਖ ਵਖ ਕਾਲਜਾਂ ਤੋਂ ਆਏ ਹੋਏ ਨਾਨ ਟੀਚਿੰਗ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਨਾਲ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਜਿਨ੍ਹਾਂ ਵਿਚੋਂ ਛੇਵਾਂ ਪੇ ਕਮਿਸ਼ਨ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਦਸੰਬਰ 2011 ਤੋਂ ਨਵੇਂ ਗਰੇਡ ਪੇਅ ਲਾਗੂ ਕਰਨਾ, ਇੰਟੈਰਮ ਰਿਲੀਫ, ਵਧਿਆ ਮਹਿੰਗਾਈ ਭਤਾ ਤੇ ਹਾਊਸ ਰੈਂਟ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਸਟੈਪਅਪ ਇੰਕਰੀਮੈਂਟ ਲਾਗੂ ਕਰਨਾ, ਪੈਨਸ਼ਨ, ਗਰੈਚੁਟੀ ਆਦਿ ਹਨ। ਇਨ੍ਹਾਂ ਸਾਰੀਆਂ ਮੰਗਾਂ ਬਾਰੇ ਖੁਲ੍ਹ ਕੇ ਚਰਚਾ ਕੀਤੀ ਗਈ।
ਆਏ ਹੋਏ ਅਹੁਦੇਦਾਰਾਂ ਵਿੱਚੋਂ
ਆਏ ਹੋਏ ਅਹੁਦੇਦਾਰਾਂ ਵਿੱਚੋਂ ਬਰਨਾਲਾ ਤੋਂ ਉਪ ਪ੍ਰਧਾਨ ਸ੍ਰੀ ਮਨੋਜ ਪਾਂਡੇ, ਸ੍ਰੀ ਅਜੇ ਗੁਪਤਾ, ਐਮਐਮ ਮੋਦੀ ਕਾਲਜ ਪਟਿਆਲਾ, ਐਚ ਐਮ ਵੀ ਕਾਲਜ ਦੇ ਸ੍ਰੀ ਲਖਵਿੰਦਰ ਸਿੰਘ, ਡੀਏਵੀ ਕਾਲਜ ਅੰਮ੍ਰਿਤਸਰ ਦੇ ਸ੍ਰੀ ਸੁਨੀਲ ਕੁਮਾਰ ਨੇ ਆਪਣੇ ਆਪਣੇ ਵਿਚਾਰ ਦੇ ਕੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਬਦਲਾਅ ਨਾਲ ਕਰਮਚਾਰੀਆਂ ਨੂੰ ਬਹੁਤ ਉਮੀਦਾਂ ਹਨ ਅਤੇ ਇਸ ਸਰਕਾਰ ਨੂੰ ਬਨਾਉਣ ਦੇ ਵਿਚ ਜੋ ਯੋਗਦਾਨ ਕਰਮਚਾਰੀਆਂ ਦਾ ਹੈ ਉਸ ਨੂੰ ਨਕਾਰਿਆ ਨਹੀਂ ਜਾ ਸਕਦਾ। ਇਸ ਲਈ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰੇ। ਇਸ ਮੀਟਿੰਗ ਵਿਚ ਅਹੁਦੇਦਾਰਾਂ ਨੇ ਕਿਹਾ ਕਿ ਆਪਣੇ ਆਪਣੇ ਖੇਤਰਾਂ ਦੇ ਐਮ ਐਲ ਏ ਨੂੰ ਨਾਨ ਟੀਚਿੰਗ ਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਉਨ੍ਹਾਂ ਨੂੰ ਮੈਮੋਰੰਡਮ ਦਿਤਾ ਜਾਵੇ।
ਇਸ ਮੌਕੇ ਤੇ ਐਚ ਐਮ ਵੀ ਜਲੰਧਰ ਦੇ ਸ੍ਰੀ ਰਾਜੀਵ ਭਾਟੀਆ, ਸ੍ਰੀ ਰਵੀ ਮੈਨੀ, ਖਾਲਸਾ ਕਾਲਜ ਪਟਿਆਲਾ ਤੋਂ ਸ. ਸ਼ਮਸ਼ੇਰ ਸਿੰਘ, ਪਬਲਿਕ ਕਾਲਜ ਸਮਾਣਾ ਤੋਂ ਸ. ਅਮਰੀਕ ਸਿੰਘ, ਹਿੰਦੂ ਕਾਲਜ ਅੰਮ੍ਰਿਤਸਰ ਤੋਂ ਸ੍ਰੀ ਸ਼ਾਮ ਲਾਲ, ਡੀ ਏ ਵੀ ਕਾਲਜ ਮਲੋਟ ਸ੍ਰੀ ਕੌਸ਼ਲ ਗਰਗ, ਅਬੋਹਰ ਤੋਂ ਸ੍ਰੀ ਅਸ਼ੋਕ ਕੁਮਾਰ, ਸ੍ਰੀ ਰਜਿੰਦਰ ਕੁਮਾਰ, ਲਾਜਪਤ ਰਾਏ ਡੀਏਵੀ ਕਾਲਜ ਜਗਰਾਉਂ ਤੋਂ ਸ੍ਰੀ ਸਰਬਜੀਤ, ਦਾਖਾ ਤੋਂ ਸ਼੍ਰੀ ਰਣਵੀਰ ਕੁਮਾਰ, ਸ੍ਰੀ ਸੁਰੇਸ਼ ਸ਼ਰਮਾ, ਫ਼ਿਰੋਜ਼ਪੁਰ ਤੋਂ ਸ. ਹਰਜਿੰਦਰ ਸਿੰਘ ਸਹਿਤ ਪੰਜਾਬ ਦੇ ਵਖ ਵਖ ਕਾਲਜਾਂ ਦੇ ਅਹੁਦੇਦਾਰ ਵੀ ਮੌਜੂਦ ਸਨ।