ਏਡਿਡ ਕਾਲਜਾਂ ਦੇ ਨਾਨ ਟੀਚਿੰਗ ਕਰਮਚਾਰੀਆਂ ਦਾ ਵਫਦ ਆਪਣੀਆਂ ਮੰਗਾਂ ਲਈ ਮਿਲਿਆ ਸਿੱਖਿਆ ਮੰਤਰੀ ਪੰਜਾਬ ਨੂੰ

  • By admin
  • December 5, 2021
  • 0
ਨਾਨ ਟੀਚਿੰਗ

ਜਲੰਧਰ 5 ਦਸੰਬਰ (ਜਸਵਿੰਦਰ ਸਿੰਘ ਆਜ਼ਾਦ)- ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ, ਪੰਜਾਬ ਏਡਿਡ ਅਤੇ ਅਨਏਡਿਡ ਦਾ ਇੱਕ ਵਫ਼ਦ ਸ. ਜਗਦੀਪ ਸਿੰਘ ਦੇ ਦਿਸ਼ਾ ਨਿਰਦੇਸ਼ ਵਿੱਚ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਸ਼੍ਰੀ ਰਾਜੀਵ ਸ਼ਰਮਾ ਦੀ ਅਗੁਵਾਈ ਹੇਠ ਨਾਨ ਟੀਚਿੰਗ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਉੱਚੇਰੀ ਸਿੱਖਿਆ ਮੰਤਰੀ ਪੰਜਾਬ ਸ. ਪਰਗਟ ਸਿੰਘ ਨੂੰ ਮਿਲਿਆ। ਇਸ ਵਫ਼ਦ ਵਿੱਚ ਯੂਨੀਅਨ ਦੇ ਸਲਾਹਕਾਰ ਸ. ਸਵਿੰਦਰ ਸਿੰਘ ਗੋਲਾ, ਖਾਲਸਾ ਕਾਲਜ ਅੰਮ੍ਰਿਤਸਰ, ਉਪ ਪ੍ਰਧਾਨ ਸ਼੍ਰੀ ਦੀਪਕ ਸ਼ਰਮਾ ਡੀਏਵੀ ਕਾਲਜ ਅੰਮ੍ਰਿਤਸਰ, ਕਨਵੀਨਰ ਡੀਏਵੀ ਕੋਰਡੀਨੇਸ਼ਨ ਕਮੇਟੀ ਪੰਜਾਬ ਸ਼੍ਰੀ ਰੋਹਿਤ ਸ਼ਰਮਾ, ਕੋ ਕਨਵੀਨਰ ਰਵੀ ਮੈਨੀ, ਸ਼੍ਰੀ ਲਖਵਿੰਦਰ ਸਿੰਘ, ਐਚ.ਐਮ.ਵੀ. ਕਾਲਜ ਜਲੰਧਰ, ਸ਼੍ਰੀ ਸੁਨੀਲ ਕੁਮਾਰ, ਡੀਏਵੀ ਕਾਲਜ, ਸ. ਗੁਰਜਿੰਦਰ ਸਿੰਘ, ਖਾਲਸਾ ਕਾਲਜ ਸਨ। ਸ਼੍ਰੀ ਰਜੀਵ ਸ਼ਰਮਾ ਅਤੇ ਰਵੀ ਮੈਨੀ ਨੇ ਸਿੱਖਿਆ ਮੰਤਰੀ ਪੰਜਾਬ ਨੁੰ ਦੱਸਿਆ ਕਿ ਦੋ ਬਾਰ ਆਪ ਜੀ ਨੁੰ ਅਤੇ ਆਪ ਜੀ ਦੇ ਸਕੱਤਰ ਨੂੰ ਮੀਟਿੰਗ ਵਿੱਚ ਯੂਨੀਅਨ ਦੀਆਂ ਮੰਗਾਂ ਬਾਰੇ ਵਿਚਾਰ ਹੋ ਚੁਕਾ ਹੈ ਪਰ ਅੱਜ ਤੱਕ ਕੋਈ ਸਿੱਟਾ ਨਹੀਂ ਨਿਕਲਿਆ। ਯੂਨੀਅਨ ਦੀਆਂ ਮੰਗਾਂ ਵਿੱਚੋਂ ਮੁੱਖ ਤੌਰ ਤੇ 1-12-11 ਤੋਂ ਸੋਧਿਆ ਗ੍ਰੇਡ ਪੇ, ਸੋਧਿਆ ਮਕਾਨ ਭੱਤਾ, ਸੋਧਿਆ ਮਹਿੰਗਾਈ ਭੱਤਾ, ਸਟੇਪ ਅੱਪ ਇੰਕ੍ਰੀਮੇਂਟ, ਕੰਟਰੈਕਟ ਪੂਰਾ ਹੋਣ ਤੇ ਕਰਮਚਾਰੀਆਂ ਰੈਗੁਲਰ ਕਰਨਾ ਆਦਿ ਸ਼ਾਮਲ ਹਨ।

ਸਿੱਖਿਆ ਮੰਤਰੀ ਪੰਜਾਬ ਸ. ਪਰਗਟ ਸਿੰਘ ਨੇ ਯੂਨੀਅਨ ਦੇ ਵਫ਼ਦ ਨੂੰ ਕਿਹਾ ਕਿ ਉਹਨਾਂ ਦੀਆਂ ਮੰਗਾ ਉਹਨਾਂ ਦੇ ਧਿਆਨ ਵਿੱਚ ਹਨ ਅਤੇ ਉਹਨਾਂ ਵੱਲੋਂ ਇਹਨਾਂ ਤੇ ਕਾਰਵਾਈ ਚੱਲ ਰਹੀ ਹੈ ਉਹਨਾਂ ਭਰੋਸਾ ਦਿੱਤਾ ਕਿ ਉਹ ਇਹਨਾਂ ਮੰਗਾਂ ਨੂੰ ਜਲਦ ਤੋ ਜਲਦ ਪੂਰਾ ਕਰਵਾਉਣਗੇ। ਸ੍ਰੀ ਜਗਦੀਪ ਸਿੰਘ ਜੀ ਨੇ ਵੱਖ ਵੱਖ ਕਾਲਜਾਂ ਤੋਂ ਆਏ ਨਾਨ ਟੀਚਿੰਗ ਕਰਮਚਾਰੀਆਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ।

Leave a Reply

Your email address will not be published. Required fields are marked *