
ਜਲੰਧਰ 13 ਜਨਵਰੀ (ਸਿਮਰਪ੍ਰੀਤ ਸਿੰਘ)- ਅੰਤਰਰਾਸ਼ਟਰੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਗਾਇਕ, ਕਿਰਾਨਾ ਘਰਾਣੇ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਪਿਛਲੇ ਸਤ ਦਹਾਕਿਆਂ ਤੋਂ ਹਿੰਦੁਸਤਾਨੀ ਸੰਗੀਤ ਦੀ ਸੇਵਾ ਕਰ ਰਹੇ ਪ੍ਰਸਿੱਧ ਕਲਾਕਾਰ ਪੰਡਿਤ ਮਨੀ ਪ੍ਰਸਾਦ ਨੇ ਸ਼ੁਕਰਵਾਰ ਸਵੇਰੇ 11 ਵਜੇ ਇਸ ਫ਼ਾਨੀ ਸੰਸਾਰ ਨੂੰ 93 ਸਾਲ ਦੀ ਉਮਰ ਭੋਗ ਕੇ ਅਲਵਿਦਾ ਕਹਿ ਦਿੱਤਾ। ਜਿਸ ਕਰਨ ਸਾਰਾ ਭਾਰਤੀ ਸੰਗੀਤ ਜਗਤ ਸ਼ੋਕ ਵਿਚ ਹੈ। ਪੰਡਿਤ ਜੀ ਆਪਣੇ ਘਰ ਵਿਚ ਕਿਰਾਨਾ ਘਰਾਣਾ ਦੀ 14ਵੀ ਪੀੜੀ ਸਨ। ਦੇਸ਼ ਵਿਦੇਸ਼ ਵਿਚ ਵੱਡੀ ਸੰਖਿਆ ਵਿਚ ਇਹਨਾਂ ਦੇ ਸ਼ਾਗਿਰਦ ਹਨ ।
ਪੰਡਿਤ ਜੀ ਦੇ ਸ਼ਾਗਿਰਦਾ ਵਿੱਚੋਂ ਉਸਤਾਦ ਭੁਪਿੰਦਰ ਸਿੰਘ ਜਲੰਧਰ ਵਾਲੇ, ਜੋ ਪੰਜਾਬ ਦੇ ਉੱਘੇ ਸੰਗੀਤਕਾਰ ਹਨ ਅਤੇ ਪੰਡਿਤ ਜੀ ਦੇ ਚਹੇਤੇ ਸ਼ਾਗਿਰਦ ਵਿੱਚੋ ਇਕ ਵਲੋਂ ਪੰਡਿਤ ਜੀ ਦੇ ਨਿਧਨ ਤੇ ਸ਼ੋਕ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਉਸਤਾਦ ਭੁਪਿੰਦਰ ਸਿੰਘ ਅਨੁਸਾਰ ਪੰਡਿਤ ਮਨੀ ਪ੍ਰਸਾਦ ਦਾ ਸੰਸਾਰ ਨੂੰ ਛੱਡ ਕੇ ਜਾਣਾ ਬਹੁਤ ਵੱਡਾ ਘਾਟਾ ਹੈ । ਪੰਡਿਤ ਜੀ ਵਰਗੇ ਗੁਣੀਂ ਵਿਦਵਾਨ ਸੰਗੀਤਕਾਰ ਯੁੱਗਾ ਬਾਅਦ ਇਸ ਸੰਸਾਰ ਨੂੰ ਮਿਲਦੇ ਹਨ।