ਭਾਈ ਸਤਨਾਮ ਸਿੰਘ ਨੇ ‘ਜਨਤਾ ਸੇਵਾ ਵਿਕਾਸ ਪਾਰਟੀ ਪੰਜਾਬ‘ ਦੀ ਕੀਤੀ ਸ਼ੁਰੂਆਤ

  • By admin
  • January 11, 2022
  • 0
ਪਾਰਟੀ

ਪਹਿਲਾ ਵੀ ਲੋਕ ਸੇਵਾ ਕੀਤੀ ਹੈ, ਹੁਣ ਵੀ ਲੋਕ ਸੇਵਾ ਹੀ ਕਰਾਂਗਾ- ਭਾਈ ਸਤਨਾਮ ਸਿੰਘ
ਆਦਮਪੁਰ 11 ਜਨਵਰੀ (ਜਸਵਿੰਦਰ ਸਿੰਘ ਆਜ਼ਾਦ)- ਭਾਈ ਸਤਨਾਮ ਸਿੰਘ ਨੇ ਅੱਜ ਸੰਗਮ ਬਿਹਾਰ ਯੂਨੀਵਰਸਿਟੀ ਰੋਡ ਤੇ ਇਕ ਵਿਸ਼ੇਸ਼ ਮੀਟਿੰਗ ਕਰਦੇ ਹੋਏ, ਜਨਤਾ ਸੇਵਾ ਵਿਕਾਸ ਪਾਰਟੀ ਪੰਜਾਬ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪਾਰਟੀ ਦੀ ਸ਼ੁਰੂਆਤ ਹੋਣ ਤੇ ਓ.ਬੀ.ਸੀ ਸਮਾਜ ਦੇ ਪੰਜਾਬ ਮੀਤ ਪ੍ਰਧਾਨ ਅਤੇ ਸਾਬਕਾ ਇੰਸਪੈਕਟਰ ਭੁਪਿੰਦਰ ਸਿੰਘ ਨੇ ਭਾਈ ਸਤਨਾਮ ਸਿੰਘ ਦਾ ਮੂੰਹ ਲੱਡੂਆਂ ਨਾਲ ਮਿੱਠਾ ਕਰਵਾਇਆ। ਪੈ੍ਰਸ ਨਾਲ ਗੱਲਬਾਤ ਦੋਰਾਨ ਭਾਈ ਸਤਨਾਮ ਸਿੰਘ ਨੇ ਕਿਹਾ ਕਿ ਪਹਿਲਾ ਤੋਂ ਹੀ ਸਮਾਜ ਸੇਵਾ ਦੇ ਕੰਮਾਂ ਨਾਲ ਜੁੜੇ ਹੋਏ ਹਨ ਅਤੇ ਹੁਣ ਆਪਣੀ ਪਾਰਟੀ ਬਣਾ ਕੇ ਪੂਰੇ ਪੰਜਾਬ ਵਾਸੀਆਂ ਦੀ ਸੇਵਾ ਕਰਨੀਂ ਚਾਹੁੰਦੇ ਹਨ।

ਉਨ੍ਹਾਂ ਕਿਹਾ ਇਹ ਪਾਰਟੀ ਪੰਜਾਬ ਅਤੇ ਲੋਕਾਂ ਦੀ ਭਲਾਈ ਅਤੇ ਸੇਵਾ ਲਈ ਪਹਿਲ ਕਦਮੀਂ ਕਰੇਗੀ। ਉਨ੍ਹਾਂ ਕਿਹਾ ਅਸੀਂ ਪੰਜਾਬ ਦੀਆਂ 117 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰਾਂਗੇ। ਜਿਕਰਯੋਗ ਹੈ ਕਿ ਭਾਈ ਸਤਨਾਮ ਸਿੰਘ ਪਿਛਲੇ ਕਈ ਸਾਲਾਂ ਤੋਂ ਬੇਗਮਪੁਰਾ ਸ਼ਹਿਬ ਕੋ ਨਾਓ ਵੈਲਫੇਅਰ ਸੁਸਾਇਟੀ ਚਲਾਉਦੇ ਹੋਏ, ਜਿਥੇ ਬੇਸਹਾਰਾ ਬਜ਼ੁਰਗਾਂ ਦੀ ਦੇਖਭਾਲ ਕਰ ਰਹੇ, ਉਥੇ ਸਮੇਂ ਸਮੇਂ ਸਿਰ ਲੜਕੀਆਂ ਦੇ ਵਿਆਹ ਕਾਰਜ਼, ਬਚਿਆਂ ਦੀ ਜ਼ਰੂਰਤ ਲਈ ਸਟੇਸ਼ਨਰੀ ਦਾ ਸਮਾਨ ਅਤੇ ਉਨ੍ਹਾਂ ਦੀਆਂ ਸਕੂਲੀ ਫੀਸਾਂ ਦੇਣਾ, ਮੈਡੀਕਲ ਕੈਂਪ, ਲੋ੍ਹੜਵੰਦ ਪਰਿਵਾਰਾਂ ਲਈ ਰਾਸ਼ਨ ਕਿੱਟਾਂ, ਲੋ੍ਹੜਵੰਦ ਪਰਿਵਾਰਾਂ ਲਈ ਮਕਾਨ ਬਣਾ ਕੇ ਦੇਣਾ ਅਤੇ ਹੋਰ ਸੇਵਾਵਾਂ ਤਹਿਤ ਲੋਕ ਸੇਵਾ ਆਪਣੇ ਐਨ.ਆਰ.ਆਈ ਵੀਰਾਂ ਅਤੇ ਪੰਜਾਬ ਵਾਸੀਆਂ ਦੇ ਸਹਿਯੋਗ ਨਾਲ ਨਿੱਭਾ ਰਹੇ ਹਨ।

ਉਨ੍ਹਾਂ ਪ੍ਰੈਸ ਵਾਰਤਾ ਦੋਰਾਨ ਕਿਹਾ ਉਨ੍ਹਾਂ ਦੀ ਪਾਰਟੀ ਦਾ ਮੁੱਖ ਮੰਤਵ ਪੰਜਾਬ ਵਿਚੋਂ ਕੁਰੱਪਸ਼ਨ, ਲੈਂਡ ਮਾਫੀਆ, ਰੇਤ ਮਾਫੀਆ ਦਾ ਖਾਤਮ, ਨਸ਼ੇ ਦਾ ਖਾਤਮਾ, ਬੇਰੋਜ਼ਗਾਰੀ ਅੰਨਪੜ੍ਹਤਾ ਨੂੰ ਦੂਰ ਕਰਨਾਂ ਅਤੇ ਪੰਜਾਬ ਵਿੱਚ ਸਘੰਰਸ਼ ਕਰ ਰਹੇ ਅਧਿਆਪਕ ਅਤੇ ਪੁਲਿਸ ਮੁਲਾਜ਼ਮਾਂ ਦੀ ਸੁਣਵਾਈ ਪਹਿਲ ਦੇ ਅਧਾਰ ਤੇ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਜਸਵਿੰਦਰ ਗੋਤਰਾ, ਇੰਦਰਜੀਤ ਸਿੰਘ, ਰਣਜੀਤ ਸਿੰਘ ਅਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *