ਛੇਵਾਂ ਪੇ ਕਮੀਸ਼ਨ ਨਾ ਲਾਗੂ ਕੀਤਾ ਗਿਆ ਤਾਂ ਡੀਪੀਆਈ ਕਾਲਜਾਂ ਲਈ ਸੱਤਵੇਂ ਪੇ-ਕਮੀਸ਼ਨ ਦਾ ਕੋਈ ਕੰਮ ਨਹੀਂ ਕੀਤਾ ਜਾਵੇਗਾ-ਨਾਨ ਟੀਚਿੰਗ ਕਰਮਚਾਰੀ

  • By admin
  • April 25, 2023
  • 0
ਪੇ ਕਮੀਸ਼ਨ

ਜਲੰਧਰ 25 ਅਪ੍ਰੈਲ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਦੇ ਏਡਿਡ ਕਾਲਜਾਂ ਵੱਲੋਂ ਬਣਾਈ ਗਈ ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਏਡਿਡ ਅਤੇ ਅਣਏਡਿਡ ਦਾ ਵਫਦ ਡਾਇਰੈਕਟ ਉੱਚੇਰੀ ਸਿੱਖਿਆ ਪੰਜਾਬ ਡਾ. ਅਮਰਪਾਲ ਸਿੰਘ ਨੂੰ ਮਿਲਿਆ ਜਿਸਦੀ ਅਗੁਵਾਈ ਕਾਰਜਕਾਰੀ ਪ੍ਰਧਾਨ ਸ਼੍ਰੀ ਰਾਜੀਵ ਸ਼ਰਮਾ ਅਤੇ ਜਨਰਲ ਸਕੱਤਰ ਸ.ਜਗਦੀਪ ਸਿੰਘ ਨੇ ਕੀਤੀ। ਉਹਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੀਆਂ ਮੰਗਾਂ ਡਾਇਰੈਕਟਰ ਉਚੇਰੀ ਸਿੱਖਿਆ ਨਾਲ ਸਾਂਝੀਆਂ ਕੀਤੀਆਂ। ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨਾ, ਦਸੰਬਰ 2011 ਤੋਂ ਸੋਧੇ ਹੋਏ ਗ੍ਰੇਡ ਪੇਅ ਦਾ ਨੋਟੀਫਿਕੇਸ਼ਨ, ਵਧਿਆ ਮਕਾਨ ਕਿਰਾਇਆ ਅਤੇ ਸੋਧਿਆ ਮੈਡੀਕਲ ਭੱਤਾ ਸ਼ਾਮਲ ਹਨ।

ਡਾਇਰੈਕਟਰ ਉੱਚੇਰੀ ਸਿੱਖਿਆ ਪੰਜਾਬ ਨੇ ਸਮੂਹ ਨਾਨ ਟੀਚਿੰਗ ਕਰਮਚਾਰੀਆਂ ਨੂੰ ਕੋਈ ਸੰਤੋਖ ਭਰਿਆ ਜਵਾਬ ਨਹੀਂ ਦਿੱਤਾ ਜਦਕਿ ਇਹਨਾਂ ਕਾਲਜਾਂ ਦੇ ਟੀਚਿੰਗ ਕਾਡਰ ਨੂੰ ਸੱਤਵਾਂ ਪੇ-ਕਮੀਸ਼ਨ ਲਾਗੂ ਕਰ ਦਿੱਤਾ ਗਿਆ ਹੈ ਅਤੇ ਜਿਹਨਾਂ ਨੇ ਇਹਨਾਂ ਦਾ ਕੰਮ ਕਰਨਾ ਹੈ ਉਹਨਾਂ ਨੂੰ ਇਸ ਲਾਭ ਤੋਂ ਵਾਂਝਾ ਕਰ ਦਿੱਤਾ ਗਿਆ। ਬਾਅਦ ਵਿੱਚ ਇਹਨਾਂ ਕਰਮਚਾਰੀਆਂ ਦੀ ਕਾਰਜਕਾਰਨੀ ਦੀ ਮੀਟਿੰਗ ਕੀਤੀ ਗਈ।

ਜਦ ਤੱਕ ਸਰਕਾਰ ਨਾਨ ਟੀਚਿੰਗ ਕਰਮਚਾਰੀਆਂ ਨੂੰ ਛੇਵਾਂ ਪੇ-ਕਮੀਸ਼ਨ ਲਾਗੂ ਨਹੀਂ ਕਰਦੀ ਉਦੋਂ ਤੱਕ……

ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਜਦ ਤੱਕ ਸਰਕਾਰ ਨਾਨ ਟੀਚਿੰਗ ਕਰਮਚਾਰੀਆਂ ਨੂੰ ਛੇਵਾਂ ਪੇ-ਕਮੀਸ਼ਨ ਲਾਗੂ ਨਹੀਂ ਕਰਦੀ ਉਦੋਂ ਤੱਕ ਪੰਜਾਬ ਦੇ ਕਿਸੇ ਵੀ ਕਾਲਜ ਦਾ ਕੋਈ ਵੀ ਨਾਨ ਟੀਚਿੰਗ ਕਰਮਚਾਰੀ ਟੀਚਿੰਗ ਕਾਡਰ ਦਾ ਸੱਤਵੇਂ ਪੇ-ਕਮੀਸ਼ਨ ਦਾ ਕੰਮ ਨਹੀਂ ਕਰੇਗਾ ਅਤੇ ਨਾ ਹੀ ਉਸ ਬਾਬਤ ਕੋਈ ਵੀ ਕਾਗਜ਼ ਡੀਪੀਆਈ ਆਫਿਸ ਨਹੀਂ ਭੇਜੇਗਾ।

ਪ੍ਰਧਾਨ ਸ਼੍ਰੀ ਰਾਜੀਵ ਸ਼ਰਮਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਨੇ ਕਿਹਾ ਕਿ ਜੇਕਰ ਇਸ ਬਾਇਕਾਟ ਦਾ ਕਾਲਜਾਂ ਦੇ ਕਿਸੇ ਕਰਮਚਾਰੀ ਦਾ ਨੁਕਸਾਨ ਹੁੰਦਾ ਜਾਂ ਕਾਲਜਾਂ ‘ਚ ਅਣਸੁਖਾਵਾਂ ਮਹੌਲ ਪੈਦਾ ਹੁੰਦਾ ਹੈ ਤਾਂ ਉਸਦੀ ਨਿਰੋਲ ਜ਼ਿੰਮੇਦਾਰੀ ਸਰਕਾਰ ਦੀ ਹੋਵੇਗੀ।

ਇਸ ਮੌਕੇ ਤੇ ਯੂਨੀਅਨ ਦੇ ਸਲਾਹਕਾਰ ਸਵਿੰਦਰ ਸਿੰਘ ਗੋਲਾ, ਅਵਤਾਰ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ, ਉਪ ਪ੍ਰਧਾਨ ਸ਼੍ਰੀ ਦੀਪਕ ਸ਼ਰਮਾ, ਸੁਨੀਲ ਕੁਮਾਰ, ਡੀਏਵੀ ਕਾਲਜ ਅੰਮ੍ਰਿਤਸਰ, ਸ਼੍ਰੀ ਸਰਬਜੀਤ ਸਿੰਘ ਲਾਜਪਤ ਰਾਏ ਡੀਏਵੀ ਕਾਲਜ ਜਗਰਾਓਂ, ਹਰਜਿੰਦਰ ਸਿੰਘ ਆਰ.ਐਸ.ਡੀ. ਕਾਲਜ ਫਿਰੋਜ਼ਪੁਰ, ਸ. ਭੁਲਿੰਦਰ ਸਿੰਘ ਐਮ.ਜੀਐਨ ਕਾਲਜ, ਜਲੰਧਰ, ਸੁਰੇਸ਼ ਕੁਮਾਰ, ਗਜਿੰਦਰ ਸਿੰਘ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ, ਸ਼ੰਕਰ ਗੌਤਮ ਡੀ.ਐਮ.ਕਾਲਜ ਮੋਗਾ ਸਹਿਤ ਹੋਰ ਵੀ ਨਾਨ ਟੀਚਿੰਗ ਕਰਮਚਾਰੀ ਮੌਜੂਦ ਸਨ।

Leave a Reply

Your email address will not be published. Required fields are marked *