ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿਹਾਤੀ ਪੁਲਿਸ ਤੇ ਆਬਕਾਰੀ ਵਿਭਾਗ ਦੀ ਸਾਂਝੀ ਟੀਮ ਨੇ ਨਾਜਾਇਜ਼ ਸ਼ਰਾਬ ਖਿਲਾਫ਼ ਵਿੱਢੀ ਮੁਹਿੰਮ

  • By admin
  • January 21, 2022
  • 0
ਪੁਲਿਸ

ਦੋ ਥਾਵਾਂ ਤੋਂ 20 ਲੱਖ ਮਿਲੀ ਲਿਟਰ ਲਾਹਣ ਬਰਾਮਦ, ਟਿਊਬਾਂ ‘ਚੋਂ ਬਰਾਮਦ 43 ਲੱਖ ਮਿਲੀ ਲਿਟਰ ਲਾਹਣ ਨਸ਼ਟ ਕਰਵਾਇਆ

ਜਲੰਧਰ 21 ਜਨਵਰੀ (ਜਸਵਿੰਦਰ ਸਿੰਘ ਆਜ਼ਾਦ)- ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿਹਾਤੀ ਪੁਲਿਸ ਅਤੇ ਆਬਕਾਰੀ ਟੀਮਾਂ ਨੇ ਅੱਜ ਸਾਂਝੇ ਤੌਰ ‘ਤੇ ਸਮਾਜ ਵਿਰੋਧੀ ਅਨਸਰਾਂ ਅਤੇ ਨਾਜਾਇਜ਼ ਸ਼ਰਾਬ ਬਣਾਉਣ ਵਾਲੇ ਲੋਕਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਮਹਿਤਪੁਰ ਅਤੇ ਸ਼ਾਹਕੋਟ ਦੇ ਮੰਡ ਖੇਤਰ ਵਿੱਚ ਜਿਥੇ 20 ਲੱਖ ਮਿਲੀ ਲਿਟਰ ਲਾਹਣ ਜ਼ਬਤ ਕੀਤੀ ਉਥੇ 43 ਲੱਖ ਮਿਲੀ ਲਿਟਰ ਲਾਹਣ ਨਸ਼ਟ ਕਰਵਾਈ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡੀ.ਐਸ.ਪੀ ਹਰਿੰਦਰ ਸਿੰਘ ਗਿੱਲ ਤੇ ਜਸਬਿੰਦਰ ਸਿੰਘ, ਈਟੀਓ ਹਰਜੋਤ ਸਿੰਘ, ਜਸਪ੍ਰੀਤ ਸਿੰਘ ਸਮੇਤ ਡਰੋਨ ਟੀਮ ਅਤੇ ਸਥਾਨਕ ਪੁਲਿਸ ਥਾਣਿਆਂ ਦੇ ਅਧਿਕਾਰੀਆਂ ਦੀ ਸਾਂਝੀ ਟੀਮ ਵੱਲੋਂ ਡਰੋਨ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਟੀਮਾਂ ਨੇ ਮਹਿਤਪੁਰ ਦੇ ਪਿੰਡ ਬਾਓਪੁਰ ਵਿੱਚ ਪੰਜ ਡਰੰਮਾਂ ਵਿੱਚੋਂ 10 ਲੱਖ ਮਿਲੀ ਲਿਟਰ ਲਾਹਣ ਬਰਾਮਦ ਕਰਕੇ ਟਿਊਬਾਂ ਵਿੱਚ ਪਾਈ 43 ਲੱਖ ਮਿਲੀ ਲਿਟਰ ਲਾਹਣ ਨੂੰ ਨਸ਼ਟ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੁਲਿਸ ਨੂੰ ਦੇਖ ਕੇ ਮੌਕੇ ਤੋਂ ਫ਼ਰਾਰ ਵਿੱਚ ਕਾਮਯਾਬ ਹੋ ਗਏ।

ਟੀਮ ਵੱਲੋਂ ਸ਼ਾਹਕੋਟ ਦੇ ਮੰਡ ਖੇਤਰ ਵਿੱਚ 10 ਲੱਖ ਮਿਲੀ ਲਿਟਰ ਲਾਹਣ ਵਾਲੇ ਚਾਰ ਪੋਲੀਥੀਨ ਬੈਗ ਵੀ ਜ਼ਬਤ ਕੀਤੇ ਗਏ ਹਨ। ਇਸ ਮਾਮਲੇ ਵਿੱਚ ਪਿੰਡ ਬਾਓਪੁਰ ਦੇ ਜਿੰਦਰ ਸਿੰਘ, ਜੱਜੂ, ਬਗੀਚਾ ਅਤੇ ਸਤਪਾਲ ਨਾਮੀ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਬਕਾਰੀ ਐਕਟ ਦੀਆਂ ਧਾਰਾਵਾਂ 61,1 ਅਤੇ 14 ਤਹਿਤ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ।

ਬੁਲਾਰੇ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਨਾਜਾਇਜ਼ ਸ਼ਰਾਬ ਵਿਰੁੱਧ ਸ਼ਿਕੰਜਾ ਕੱਸਿਆ ਜਾਵੇਗਾ ਅਤੇ ਇਸ ਵਿੱਚ ਸ਼ਾਮਲ ਪਾਏ ਗਏ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *