ਆਰਆਈਈਟੀ ਕੈਂਪਸ ਫਗਵਾੜਾ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ

  • By admin
  • September 6, 2023
  • 0
ਅਧਿਆਪਕ ਦਿਵਸ

ਜਲੰਧਰ 6 ਸਤੰਬਰ (ਜਸਵਿੰਦਰ ਸਿੰਘ ਆਜ਼ਾਦ)- ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਨੇ 5 ਸਤੰਬਰ 2023 ਨੂੰ RIET ਕੈਂਪਸ, ਫਗਵਾੜਾ ਵਿਖੇ ਅਧਿਆਪਕ ਦਿਵਸ ਮਨਾਇਆ। ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ਼੍ਰੀਮਤੀ ਸਿੰਮੀ ਨਾਰੰਗ, ਪ੍ਰਸਿੱਧ ਸਮਾਜ ਸੇਵੀ ਵਿਸ਼ੇਸ਼ ਮਹਿਮਾਨ ਸਨ। ਸਮਾਗਮ ਦੀ ਪ੍ਰਧਾਨਗੀ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੀ ਚੇਅਰਪਰਸਨ ਸ੍ਰੀਮਤੀ ਮਨਪ੍ਰੀਤ ਕੌਰ ਭੋਗਲ ਨੇ ਕੀਤੀ। ਡਾ: ਵਿਓਮਾ ਭੋਗਲ ਢੱਟ, ਡਾਇਰੈਕਟਰ ਅਤੇ ਸ਼੍ਰੀਮਤੀ ਰਵਨੀਤ ਭੋਗਲ ਕਾਲੜਾ, ਕੋ-ਡਾਇਰੈਕਟਰ, ਰਾਮਗੜ੍ਹੀਆ ਵਿੱਦਿਅਕ ਸੰਸਥਾਵਾਂ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਕੌਂਸਲ ਵੱਲੋਂ ਇਸ ਮੌਕੇ ਫਗਵਾੜਾ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।

ਸਰਵੋਤਮ ਅਧਿਆਪਕ ਦੇ ਇਨਾਮ ਸ਼੍ਰੀਮਤੀ ਮਨਜੀਤ ਕੌਰ (ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ), ਡਾ: ਵੰਦਨਾ ਬਾਂਸਲ (ਰਾਮਗੜ੍ਹੀਆ ਕਾਲਜ), ਸ਼੍ਰੀ ਜਸਵਿੰਦਰ ਸਿੰਘ (ਰਾਮਗੜ੍ਹੀਆ ਪੋਲੀਟੈਕਨਿਕ ਕਾਲਜ), ਸ਼੍ਰੀਮਤੀ ਪਰਮਜੀਤ ਕੌਰ (ਬੇਬੇ ਨਾਨਕੀ ਰਾਮਗੜ੍ਹੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ), ਸ੍ਰੀ ਮੁਕੇਸ਼ ਸ਼ਰਮਾ (ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ), ਸ੍ਰੀਮਤੀ ਆਸ਼ਾ ਭਾਟੀਆ, ਸ੍ਰੀਮਤੀ ਮਨਜੀਤ ਕੌਰ (ਰਾਮਗੜ੍ਹੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ), ਡਾ: ਨੀਲੂ ਸ਼ਰਮਾ (ਜੀ.ਐਨ.ਬੀ.ਐਲ. ਰਾਮਗੜ੍ਹੀਆ ਕਾਲਜ ਫ਼ਾਰ ਵੂਮੈਨ), ਸ੍ਰੀ ਜਸਪ੍ਰੀਤ ਸਿੰਘ (ਰਾਮਗੜ੍ਹੀਆ ਇੰਸਟੀਚਿਊਟ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ), ਮਿਸ ਮਨਿੰਦਰ ਕੌਰ (ਰਾਮਗੜ੍ਹੀਆ ਇੰਸਟੀਚਿਊਟ ਆਫ ਹੈਲਥ ਸਾਇੰਸਜ਼ ਰਿਸਰਚ) ਨੂੰ ਭੇਂਟ ਕੀਤੇ ਗਏ

ਸਰਵੋਤਮ ਅਧਿਆਪਕ ਦੇ ਇਨਾਮ ਮਿਸ ਹਰਪ੍ਰੀਤ ਕੌਰ (ਰਾਮਗੜ੍ਹੀਆ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਐਡਵਾਂਸਡ ਸਟੱਡੀਜ਼), ਸ਼੍ਰੀਮਤੀ ਹਰਦੀਪ ਕੌਰ (ਬਿਓਂਡ ਏ.ਬੀ.ਸੀ.ਐੱਸ. ਫਗਵਾੜਾ), ਸ਼੍ਰੀ ਪਰਮਜੀਤ ਸਿੰਘ ਮਰਵਾਹ (ਗੁਰੂ ਨਾਨਕ ਕਾਲਜ, ਸੁਖਚੈਨਆਣਾ ਸਾਹਿਬ), ਸ਼੍ਰੀਮਤੀ ਕਾਮਿਨੀ ਚੋਪੜਾ (ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ), ਸ਼੍ਰੀਮਤੀ ਸਲਵਿੰਦਰ ਪਾਲ ਕੌਰ (ਕੈਂਬਰਿਜ ਇੰਟਰਨੈਸ਼ਨਲ ਸਕੂਲ), ਸ਼੍ਰੀਮਤੀ ਨਿਸ਼ਾ ਜੱਸਲ (ਕਮਲਾ ਨਹਿਰੂ ਪਬਲਿਕ ਸਕੂਲ), ਸ਼੍ਰੀਮਤੀ ਸ਼ਾਲੀਮਾ ਵਰਮਾ (ਸੈਫਰਨ ਪਬਲਿਕ ਸਕੂਲ), ਸ਼੍ਰੀਮਤੀ ਅਨੂ ਮਿੱਤਲ (ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ), ਸ਼੍ਰੀਮਤੀ ਰਾਜਵਿੰਦਰ ਸ਼ਰਮਾ (ਐਸ.ਡੀ. ਪੁਤਰੀ ਪਾਠਸ਼ਾਲਾ), ਸ਼੍ਰੀ ਇਕਬਾਲ ਸਿੰਘ (ਐਸ.ਡੀ. ਮਾਡਲ ਸਕੂਲ), ਸ਼੍ਰੀਮਤੀ ਵਰਿੰਦਾ ਮਿਨਹਾਸ (ਕੰਨਿਆ ਮਹਾਂ ਵਿਦਿਆਲਿਆ), ਸ਼੍ਰੀ ਅਰਵਿੰਦ ਕੁਮਾਰ (ਟੀ.ਡਬਲਿਊ.ਈ.ਆਈ.), ਸ਼੍ਰੀਮਤੀ ਕਮਲੇਸ਼ ਕੁਮਾਰੀ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼), ਸ਼੍ਰੀਮਤੀ ਸੀਮਾ ਰਾਣੀ (ਸ਼੍ਰੀ ਮਹਾਵੀਰ ਜੈਨ ਮਾਡਲ ਹਾਈ ਸਕੂਲ) ਅਤੇ ਸ਼੍ਰੀਮਤੀ ਸੁਕ੍ਰਿਤੀ ਪੱਬੀ (ਮਾਂ ਅੰਬੇ ਸੀਨੀਅਰ ਸੈਕੰਡਰੀ ਗਰਲਜ਼ ਸਕੂਲ) ਨੂੰ ਭੇਂਟ ਕੀਤੇ ਗਏ। ਇਸ ਮੌਕੇ ਕੌਂਸਲ ਦੇ ਸਤਿਕਾਰਯੋਗ ਮੈਂਬਰ ਅਤੇ ਸਬੰਧਤ ਸੰਸਥਾਵਾਂ ਦੇ ਪ੍ਰਿੰਸੀਪਲ ਹਾਜ਼ਰ ਸਨ।

Leave a Reply

Your email address will not be published. Required fields are marked *