ਕਿਸਾਨਾਂ ਦੀ ਜਥੇਬੰਦੀ ਸੰਯੁਕਤ ਸਮਾਜ ਮੋਰਚਾ ਵੱਲੋਂ 10 ਉਮੀਦਵਾਰਾਂ ਦੀ ਸੂਚੀ ਜਾਰੀ

  • By admin
  • January 12, 2022
  • 0

ਜਲੰਧਰ 12 ਜਨਵਰੀ (ਜਸਵਿੰਦਰ ਸਿੰਘ ਆਜ਼ਾਦ)- ਸੰਯੁਕਤ ਸਮਾਜ ਮੋਰਚੇ ਨੇ ਲੁਧਿਆਣਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ‘ਚ ਦੱਸ ਉਮੀਦਵਾਰਾਂ ਦੇ ਨਾਮ ਸ਼ਾਮਿਲ ਹਨ। ਇਸ ਸੂਚੀ ਮੁੱਖ ਤੌਰ ‘ਤੇ ਬਲਬੀਰ ਸਿੰਘ ਰਾਜੇਵਾਲ ਦਾ ਨਾਮ ਸ਼ਾਮਿਲ ਹੈ। ਇਸ ਤੋਂ ਇਲਾਵਾ ਨੌਜਵਾਨ ਕਿਸਾਨ ਆਗੂ ਰਵਨੀਤ ਬਰਾੜ ਨੂੰ ਮੋਹਾਲੀ ਤੋ, ਪ੍ਰੇਮ ਸਿੰਘ ਭੰਗੂ (ਐਡਵੋਕੇਟ) ਨੂੰ ਘਨੌਰ, ਹਰਜਿੰਦਰ ਸਿੰਘ ਨੂੰ ਖਡੂਰ ਸਾਹਿਬ, ਬਲਰਾਜ ਸਿੰਘ ਨੂੰ ਕਾਦੀਆਂ ਤੋਂ, ਅਜੇ ਕੁਮਾਰ ਫਿਲੌਰ, ਰਮਨਦੀਪ ਸਿੰਘ ਨੂੰ ਜੈਤੋਂ ਆਦਿ ਨਾਂ ਸ਼ਾਮਿਲ ਹਨ। ਅਗਲੀ ਲਿਸਟ ਦੀ ਇੰਤਜ਼ਾਰ ਕਰਦੇ ਹਾਂ।

ਸੰਯੁਕਤ

Leave a Reply

Your email address will not be published. Required fields are marked *