
ਬੱਚਿਆਂ ਨੇ ਦਿਖਾਇਆ ਉਤਸ਼ਾਹ, ਬਤੌਰ ਏ ਮੁੱਖ ਮਹਿਮਾਨ ਪੁੱਜੇ ਐਨ ਆਰ ਆਈ ਗੁਰਨਾਮ ਸਿੰਘ ਸੰਧਰ
ਫਗਵਾੜਾ 27 ਨਵੰਬਰ (ਹਰੀਸ਼ ਭੰਡਾਰੀ)- ਵਿਦਿਆਰਥੀਆਂ ਵਿੱਚ ਵਿਗਿਆਨ ਵਿਸ਼ੇਸ਼ ਪ੍ਰਤੀ ਰੁਚੀ ਵਧਾਉਣ ਦੇ ਉਦੇਸ਼ ਨਾਲ ਸਰਕਾਰੀ ਹਾਈ ਸਕੂਲ ਚਹੇੜੂ ਵਿਖੇ ਸਾਇੰਸ ਮੇਲੇ ਦਾ ਆਯੋਜਨ ਕੀਤਾ ਗਿਆ! ਜਾਣਕਾਰੀ ਦਿੰਦਿਆਂ ਮੁੱਖ ਅਧਿਆਪਕਾ ਚਿੰਤਨ ਸ਼ਰਮਾ ਨੇ ਦੱਸਿਆ ਕਿ ਇਸ ਮੇਲੇ ਵਿੱਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਉਤਸ਼ਾਹ ਵਿਖਾਇਆ!ਵਿਦਿਆਰਥੀਆਂ ਨੇ ਸਾਇੰਸ ਸਬੰਧੀ ਪ੍ਰਯੋਗਾਂ ਨੂੰ ਬੜੇ ਵਧੀਆ ਢੰਗ ਨਾਲ ਦਿਖਾਇਆ ਤੇ ਉਨਾਂ ਦੀ ਵਿਆਖਿਆ ਕੀਤੀ! ਇਸ ਸਾਇੰਸ ਮੇਲੇ ਵਿੱਚ ਬਤੌਰ ਏ ਮੁੱਖ ਮਹਿਮਾਨ ਐਨ ਆਰ ਆਈ ਗੁਰਨਾਮ ਸਿੰਘ ਸੰਧਰ ਪੁੱਜੇ ਤੇ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਦਿੱਤੀ! ਸਕੂਲ ਦੀ ਵਧੀਆ ਕਾਰਗੁਜਾਰੀ ਦੇਖਦਿਆਂ ਉਨਾਂ ਨੇ ਸਕੂਲ ਨੂੰ 12 ਪੱਖੇ ਦੇਣ ਦਾ ਐਲਾਨ ਵੀ ਕੀਤਾ!ਇਸ ਮੌਕੇ ਐਸ ਐਮ ਸੀ ਦੀ ਚੇਅਰਮੈਨ ਸੰਦੀਪ ਕੌਰ, ਗਿਆਨ ਸਿੰਘ, ਸ੍ਰੀਮਤੀ ਮਿੰਨੀ,ਪਰਮਜੀਤ ਕੌਰ, ਸਤਵਿੰਦਰ ਸਿੰਘ, ਸੰਜੀਵ ਸ਼ਰਮਾ, ਬੱਚਿਆਂ ਦੇ ਮਾਤਾ ਪਿਤਾ, ਪਿੰਡ ਦੇ ਪਤਵੰਤੇ ਸੱਜਣ ਅਤੇ ਸਕੂਲ ਸਟਾਫ ਮੈਂਬਰ ਹਾਜ਼ਰ ਸਨ!