ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋਂ “ਸਾਲਾਨਾ ਫਰੀ ਅੱਖਾਂ ਦਾ ਚੈਕ ਅੱਪ ਕੈਂਪ ਲਗਾਇਆ ਗਿਆ

ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ

ਜਲੰਧਰ 8 ਮਈ (ਜਸਵਿੰਦਰ ਸਿੰਘ ਆਜ਼ਾਦ)- ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋਂ ਥਿੰਦ ਆਈ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਗੀਤਾਂਜਲੀ ਕਲੀਨਿਕ, ਨੈਸ਼ਨਲ ਅਵੇਨਿਊ, ਰਾਮਾ ਮੰਡੀ, ਜਲੰਧਰ ਵਿਖੇ “ਸਾਲਾਨਾ ਫਰੀ ਅੱਖਾਂ ਦਾ ਚੈਕ ਅੱਪ ਕੈਂਪ ਲਗਾਇਆ ਗਿਆ । ਕੈਂਪ ਦਾ ਉਦਘਾਟਨ ਸੋਸਾਇਟੀ ਦੇ ਸੰਸਥਾਪਕ ਸ: ਗੁਰਦੀਪ ਸਿੰਘ ਛਾਬੜਾ ਜੀ ਵਲੋਂ ਕੀਤਾ ਗਿਆ । ਕੁਲ 350 ਮਰੀਜਾਂ ਦਾ ਮੁਆਇਨਾ ਕੀਤਾ ਗਿਆ ਤੇ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ।

ਡਾਕਟਰ ਕੰਵਲਜੀਤ ਹਰਜੋਤ ਮਦਾਨ, ਵਿਟਰਿਓ ਰੈਟੀਨਲ ਸੁਰਜਨ – ਥਿੰਦ ਆਈ ਹਸਪਤਾਲ ਤੇ ਉਹਨਾਂ ਦੀ ਸਾਰੀ ਟੀਮ ਦਾ ਆਈ ਚੈਕਅਪ ਕੈਂਪ ਵਿੱਚ ਸੇਵਾਵਾਂ ਦੇਣ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ। ਡਾਕਟਰ ਗੀਤਾਂਜਲੀ ਸ਼ਰਮਾ , ਡਾਕਟਰ ਓਂਕਾਰ ਸ਼ਰਮਾ ਅਤੇ ਗੀਤਾਂਜਲੀ ਕਲੀਨਿਕ ਦੇ ਸਾਰੇ ਸਟਾਫ ਦਾ ਵੀ ਸੇਵਾਵਾਂ ਦੇਣ ਲਈ ਧੰਨਵਾਦ ਕੀਤਾ ਗਿਆ।

ਸੋਸਾਇਟੀ ਦੇ ਮੈਂਬਰ ਡਾਕਟਰ ਗੁਰਵਿੰਦਰ ਪਾਲ ਸਿੰਘ ਛਾਬੜਾ (ਪ੍ਰਧਾਨ), ਡਾਕਟਰ ਮਨਮੀਤ ਬੀ ਐੱਸ ਮਦਾਨ ( ਜਨਰਲ ਸਕੱਤਰ ), ਸ: ਪਰਵੀਨ ਰਾਮਦਾਸੀਆ (ਖਜਾਨਚੀ) ਅਤੇ ਸ਼੍ਰੀ ਓਮ ਗੌਰੀ ਦੱਤ ਸ਼ਰਮਾ, ਸ: ਰਵਿੰਦਰ ਪਾਲ ਸਿੰਘ ਗਰੋਵਰ , ਸ: ਪਰਮਿੰਦਰ ਪਾਲ ਸਿੰਘ, ਸ਼੍ਰੀ ਚੰਦਰ ਸ਼ੇਖਰ ਵਰਮਾ, ਸ: ਲਖਵਿੰਦਰ ਸਿੰਘ, ਸ: ਸੁਰਿੰਦਰ ਪਾਲ ਸਿੰਘ ਤੇ ਮਹਿਲਾ ਵਿੰਗ ਦੇ ਮੈਂਬਰ ਡਾਕਟਰ ਕੰਵਲਜੀਤ ਹਰਜੋਤ ਮਦਾਨ, ਸ਼੍ਰੀਮਤੀ ਵੀਨਾ ਅੱਗਰਵਾਲ, ਸ਼੍ਰੀਮਤੀ ਊਸ਼ਾ ਸ਼ਰਮਾ, ਸ਼੍ਰੀਮਤੀ ਪਰਵੀਨ ਸ਼ਰਮਾ, ਮਿਸ ਲਕਸ਼ਿਤਾ ਤੇ ਮਿਸ ਅਰਸ਼ਿਤਾ ਉਚੇਚੇ ਤੌਰ ਤੇ ਹਾਜ਼ਿਰ ਰਹੇ।

Leave a Reply

Your email address will not be published.