ਅਧਿਆਪਕ ਸੁਨੀਲ ਨੂੰ ਮਿਲਿਆ ‘ਏਸ਼ੀਅਨ ਐਜੂਕੇਟਰਜ ਅਵਾਰਡ 2021

ਅਵਾਰਡ

ਬਟਾਲਾ 1 ਮਈ (ਜਸਵਿੰਦਰ ਸਿੰਘ ਆਜ਼ਾਦ)- ਅਧਿਆਪਕ ਸੁਨੀਲ ਨੂੰ ਏਸ਼ੀਅਨ ਐਜੂਕੇਟਰਜ ਅਵਾਰਡ 2022 ਮਿਲਿਆ ਹੈ। ਇਹ ਅਵਾਰਡ ਬੀਤੇ ਦਿਨੀਂ ਕਾਈਟਸ ਕਰਾਫਟ ਪ੍ਰੋਡਕਸ਼ਨ, ਲੁਧਿਆਣਾ ਵਲੋ ਕਰਵਾਈ ਗਈ ਕਾੱਨਫਰੈਂਸ ਵਿੱਚ ਅਨਾਉਸ ਕੀਤਾ ਗਿਆ । ਅਧਿਆਪਕ ਸੁਨੀਲ ਆਪਣੇ ਨਿੱਜੀ ਕਾਰਨਾਂ ਕਰਕੇ ਇਸ ਕਾੱਨਫਰੈਂਸ ਵਿੱਚ ਨਹੀਂ ਜਾ ਸਕੇ ਪਰ ਪ੍ਰੋਡਕਸ਼ਨ ਵਲੋਂ ਇਹ ਅਵਾਰਡ ਸੁਨੀਲ ਦੇ ਘਰ ਡਾਕ ਰਾਹੀਂ ਭੇਜ ਦਿੱਤਾ ਗਿਆ। ਇਹ ਅਵਾਰਡ ਸੁਨੀਲ ਦੇ ਅਧਿਆਪਨ ਖੇਤਰ ਵਿੱਚ ਕੀਤੇ ਜਾ ਰਹੇ ਵਧੀਆ ਕਾਰਜਾਂ ਕਰਕੇ ਦਿੱਤਾ ਗਿਆ।

ਇਸ ਅਵਾਰਡ ਲਈ ਕੰਪੀਟ ਕਰਨ ਦੀ ਯੋਗਤਾ ਨੈਸ਼ਨਲ ਅਧਿਆਪਕ ਅਵਾਰਡ ਦਾ ਹੋਣਾ ਜਰੂਰੀ ਸੀ ਜਿਸਨੂੰ 2021 ਵਿੱਚ ਅਧਿਆਪਕ ਸੁਨੀਲ ਨੇ ਅਧਿਆਪਕ ਕਲਿਆਨ ਫਾਉਡੇਸ਼ਨ ਨਵੀਂ ਦਿੱਲੀ ਤੋ ਹਾਸਲ ਕੀਤਾ ਸੀ। ਇਸ ਅਵਾਰਡ ਨੂੰ ਕੋਸਟੀਟਿਊਸ਼ਨ ਕਲੱਬ ਆਫ ਇੰਡੀਆ ਵਿਖੇ ਸੁਨੀਲ ਨੇ ਹਾਸਲ ਕੀਤਾ ਸੀ । ਹੁਣ ਉਸਨੂੰ ਏਸ਼ੀਆ ਦੇ ਵਧੀਆ ਅਧਿਆਪਕਾਂ ਵਿੱਚ ਆਪਣਾ ਨਾਮ ਦਰਜ ਕਰਵਾਉਣ ਦਾ ਸ਼ਰਫ ਹਾਸਲ ਹੋਇਆ ਹੈ ।

ਸੁਨੀਲ ਦਾ ਕਹਿਣਾ ਹੈ ਕਿ ਉਸਦਾ ਕੰਮ ਮਿਹਨਤ ਤੇ ਡੋਰ ਮਾਲਕ ਹਥ ਹੈ । ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਜਿਸ ਸਿਰ ਮਾਲਕ ਨੇ ਸਿਹਰਾ ਬੰਨਣਾ ਹੋਵੇ ਉਸ ਨੂੰ ਕੋਈ ਰੋਕ ਨਹੀਂ ਸਕਦਾ । ਸੁਨੀਲ ਨੇ ਸਭ ਵਿਦਿਆਰਥੀਆਂ ,ਆਪਣੇ ਗੁਰੂਆਂ, ਸਾਥੀਆਂ, ਮਾਪਿਆਂ ਅਤੇ ਪਰਮਾਤਮਾ ਦਾ ਇਸ ਅਵਾਰਡ ਲਈ ਕੋਟਿ ਕੋਟਿ ਧੰਨਵਾਦ ਕਰਦਾ ਹੈ । ਕਾਈਟਸ ਕਰਾਫਟ ਪ੍ਰੋਡਕਸ਼ਨ ਦਾ ਉਹ ਖੁਦ ਨੂੰ ਰਿਣੀ ਮੰਨਦਾ ਹੈ।

Leave a Reply

Your email address will not be published. Required fields are marked *