ਜ਼ਿਲ੍ਹਾ ਸਾਂਝ ਕੇਂਦਰ, ਮਹਿਲਾ ਹੈਲਪ ਡੈਸਕ ਤੇ ਜਨ ਕਲਿਆਣ ਸੋਸ਼ਲ ਵੈਲਫ਼ੇਅਰ ਸੋਸਾਇਟੀ ਵੱਲੋ ਲਗਾਇਆ ਜਾਗਰੂਕਤਾ ਕੈਂਪ

  • By admin
  • October 9, 2022
  • 0
ਜਨ ਕਲਿਆਣ ਸੋਸ਼ਲ ਵੈਲਫ਼ੇਅਰ ਸੋਸਾਇਟੀ

ਜਲੰਧਰ 9 ਅਕਤੂਬਰ (ਜਸਵਿੰਦਰ ਸਿੰਘ ਆਜ਼ਾਦ)- ਪੀ ਕੇ ਮੈਮੋਰੀਅਲ ਪਬਲਿਕ ਸਕੂਲ ਸ੍ਰੀ ਗੁਰੂ ਰਾਮ ਦਾਸ ਨਗਰ ਜਲੰਧਰ ਵਿਚ ਮਾਣਯੋਗ ਸ਼੍ਰੀ ਗੁਰਸ਼ਰਨ ਸਿੰਘ ਸੰਧੂ ਅਈ.ਪੀ.ਅੇੈਸ ਪੁੁਲਿਸ ਕਮਿਸ਼ਨਰ ਜਲੰਧਰ ਅਤੇ ਮਾਣਯੋਗ ਸ਼੍ਰੀਮਤੀ ਵੱਤਸਲਾ ਗੁਪਤਾ IPS ਡਿਪਟੀ ਕਮਿਸ਼ਨਰ ਪੁਲਿਸ ਸਥਾਨਿਕ ਕਮ ਜਿਲ੍ਹਾ ਕਮਿਊਨਟੀ ਪੁਲਿਸ ਅਫਸਰ ਕਮਿਸ਼ਨਰੇਟ ਜਲੰਧਰ ਦੀਆਂ ਹਦਾਇਤਾਂ ਅਤੇ ਮਾਰਗਦਰਸ਼ਨ ਅਨੁਸਾਰ ਜ਼ਿਲ੍ਹਾ ਸਾਂਝ ਕੇਂਦਰ ਅਤੇ ਜਿਲ੍ਹਾ ਮਹਿਲਾ ਹੈਲਪ ਡੈਸਕ ਅਤੇ ਜਨ ਕਲਿਆਣ ਸੋਸ਼ਲ ਵੈਲਫ਼ੇਅਰ ਸੋਸਾਇਟੀ ਵਲੋਂ ਸਕੂਲ ਦੇ ਪ੍ਰਿੰਸੀਪਲ ਤਨੂੰਜਾ ਅਰੋੜਾ ਦੇ ਸਹਿਯੋਗ ਨਾਲ ਇੱਕ ਜਾਗਰੂਕਤਾ ਕੈਂਪ ਸਕੂਲ ਵਿਖੇ ਆਯੋਜਿਤ ਕੀਤਾ ਗਿਆ।

ਇਸ ਦੌਰਾਨ ਇੰਸਪੈਕਟਰ ਸੰਜੀਵ ਭਨੋਟ ਤੇ ਜ਼ਿਲਾ ਮੁੁੱਖੀ ਸਾਂਝ ਇੰਸਪੈਕਟਰ ਗੁੁਰਦੀਪ ਲਾਲ ਨੇ ਸੈਮੀਨਾਰ ਵਿੱਚ ਬੱਚਿਆਂ ਨੂੰ ਸਾਈਬਰ ਅਪਰਾਧ ਦੇ ਖਿਲਾਫ ਹੈਲਪ ਲਾਈਨ ਨੰਬਰ 1930 RBI ਦੀ ਵੈਬ ਸਾਈਟ ਸੁਚੇਤ ਬਾਰੇ, OTP ਨੂੰ ਕਿਸੇ ਨਾਲ ਸਾਂਝਾ ਨਾ ਕਰਨ ਬਾਰੇ, ਸ਼ੋਸ਼ਲ ਮੀਡੀਆ ਤੇ ਆਪਣੀ ਪਰਸਨਲ ਜਾਣਕਾਰੀ ਸਾਂਝਾ ਨਾ ਕਰਨ ਬਾਰੇ ਅਤੇ ਐਮਰਜੈਂਸੀ ਵਿੱਚ ਪੁਲਿਸ ਹੈਲਪ ਲਾਈਨ ਨੰਬਰ 112 ਤੇ ਮਹਿਲਾਵਾਂ ਲਈ ਐਮਰਜੈਂਸੀ ਵਿੱਚ ਸ਼ਕਤੀ ਐਪ ਬਾਰੇ ਤੇ ਪੁਲਿਸ ਹੈਲਪ ਲਾਈਨ ਨੰਬਰ 181/1091 ਬਾਰੇ ਜਾਗਰੂਕ ਕੀਤਾ। ਸੈਮੀਨਾਰ ਵਿੱਚ ਉਹਨਾਂ ਨੂੰ ਇਸ ਤੋਂ ਇਲਾਵਾ ਨੋ ਯੂਅਰ ਪੁਲਿਸ ਸਾਂਝ ਅੇੇੈਪ ਬਾਰੇ ਤੇ ਆਨਲਾਈਨ ਸਾਂਝ ਸੇਵਾਵਾਂ ਅਪਲਾਈ ਕਰਨ ਲਈ ਪੀ ਪੀ ਸਾਂਝ ਅੇਪ ਅਤੇ ਪੀ ਪੀ ਸਾਂਝ.ਇਨ ਵੈਬਸਾਈਟ ਬਾਰੇ ਜਾਣੂ ਕਰਵਾਇਆ ਗਿਆ।

ਇਸ ਤੋ ਇਲਾਵਾ ਸਾਂਝ ਕੇਂਦਰਾ ਵਲੋ ਦਿੱਤੀਆ ਜਾ ਰਹੀਆ ਸੇਵਾਵਾ ਬਾਰੇ ਅਤੇ ਪੰਜਾਬ ਪੁਲਿਸ ਮਹਿਲਾ ਮਿੱਤਰ ਹੈਲਪ ਡੈਸਕ ਦੇ ਕੰਮ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਇੰਸਪੈਕਟਰ ਸੁਰਿੰਦਰ ਕੌਰ, ਲੇਡੀ ਸੀਨੀਅਰ ਕਾਂਸਟੇਬਲ ਪ੍ਰਵੀਨ ਕੌਰ, ਲੇਡੀ ਸੀਨੀਅਰ ਕਾਂਸਟੇਬਲ ਮਨਦੀਪ ਕੌਰ, ਮੈਡਮ ਰੋਮਾ, ਸਵਰਨਾ ਦੇਵੀ, ਹਰਪ੍ਰੀਤ ਕੌਰ ਅਤੇ ਸਮੂਹ ਸਕੂਲ ਸਟਾਫ ਮੌਜੂਦ ਸਨ। ਸਕੂਲ ਦੇ ਪ੍ਰਿੰਸੀਪਲ ਤਨੂੰਜਾ ਅਰੋੜਾ ਨੇ ਕਮਿਊਨਿਟੀ ਪੁਲਿਸਿਂਗ ਪੰਜਾਬ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਸੈਮੀਨਾਰ ਸਮੇਂ-ਸਮੇਂ ਸਿਰ ਲਗਦੇ ਰਹਿਣੇ ਚਾਹੀਦੇ ਹਨ ਤਾ ਜੋ ਪਬਲਿਕ ਵਿੱਚ ਜਾਗਰੂਕਤਾ ਪੈਦਾ ਹੋ ਸਕੇ। ਅੰਤ ਵਿੱਚ ਜਨ ਕਲਿਆਣ ਸੋਸ਼ਲ ਵੈਲਫ਼ੇਅਰ ਸੋਸਾਇਟੀ ਦੇ ਪ੍ਰਧਾਨ ਅਤੇ ਸਮਾਜ ਸੇਵੀ ਕਿਰਤੀ ਕਾਂਤ ਨੇ ਆਈ ਹੋਈ ਸਮੁੱਚੀ ਟੀਮ ਦਾ ਧੰਨਵਾਦ ਕੀਤਾ।

Leave a Reply

Your email address will not be published.